ਜਲੰਧਰ ’ਚ ਸੇਂਟ ਸੋਲਜਰ ਸਕੂਲ ਲਾਗੇ ਨਾਜਾਇਜ਼ ਉਸਾਰੀ’ਤੇ ਨਿਗਮ ਨੇ ਚਲਾਈ ਡਿੱਚ

0

ਜਲੰਧਰ(ਵਿੱਕੀ ਸੂਰੀ)- ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੀ ਟੀਮ ਵੱਲੋਂ ਨਾਜਾਇਜ਼ ਇਮਾਰਤਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਕਾਰਨ ਅੱਜ ਸਵੇਰੇ ਬਿਲਡਿੰਗ ਬਰਾਂਚ ਨੇ ਕਾਰਵਾਈ ਕਰਦਿਆਂ ਮੰਡੀ ਰੋਡ ’ਤੇ ਜਗਰਾਤਾ ਚੌਕ ਨੇੜੇ ਸੇਂਟ ਸੋਲਜਰ ਸਕੂਲ ਦੇ ਸਾਹਮਣੇ ਨਾਜਾਇਜ਼ ਤੌਰ ’ਤੇ ਬਣੀਆਂ ਦੁਕਾਨਾਂ ’ਤੇ ਪੀਲਾ ਪੰਜਾਂ ਚਲਵਾ ਕੇ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਲਡਿੰਗ ਬ੍ਰਾਂਚ ਦੇ ਏ.ਟੀ.ਪੀ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਮੰਡੀ ਰੋਡ ‘ਤੇ ਨਿਗਮ ਦੀਆਂ ਮਸ਼ੀਨਾਂ ਜਿਨ੍ਹਾਂ ਦੁਕਾਨਾਂ ‘ਤੇ ਚੱਲ ਰਹੀਆਂ ਹਨ, ਉਨ੍ਹਾਂ ਦਾ ਕੋਈ ਨਕਸ਼ਾ ਨਹੀਂ ਹੈ। ਪੁਰਾਣੀ ਇਮਾਰਤ ਦੀਆਂ ਕੰਧਾਂ ਦੀ ਮੁਰੰਮਤ ਦੇ ਨਾਂ ‘ਤੇ ਪਿੱਲਰ ਖੜ੍ਹੇ ਕੀਤੇ ਗਏ ਸਨ। ਇੱਥੋਂ ਤੱਕ ਕਿ ਛੱਤ ਵੀ ਉੱਪਰ ਪਾ ਦਿੱਤੀ ਗਈ ਸੀ। ਮੁਰੰਮਤ ਦੀ ਆੜ ਵਿੱਚ ਨਵੀਆਂ ਦੁਕਾਨਾਂ ਸਥਾਪਤ ਕੀਤੀਆਂ ਜਾ ਰਹੀਆਂ ਸਨ। ਜਦੋਂ ਇਸ ਦੀ ਸ਼ਿਕਾਇਤ ਨਗਰ ਨਿਗਮ ਕਮਿਸ਼ਨਰ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਬਿਲਡਿੰਗ ਬ੍ਰਾਂਚ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ।ਏ.ਟੀ.ਪੀ ਨੇ ਦੱਸਿਆ ਕਿ ਜਿਸ ਜਗ੍ਹਾ ‘ਤੇ ਉਨ੍ਹਾਂ ਨੇ ਕਾਰਵਾਈ ਕੀਤੀ ਹੈ। ਉੱਥੇ ਇੱਕ ਡੇਅਰੀ ਹੁੰਦੀ ਸੀ ਡੇਅਰੀ ਦੀ ਥਾਂ ‘ਤੇ ਨਾਜਾਇਜ਼ ਤੌਰ ‘ਤੇ ਵਪਾਰਕ ਕੰਪਲੈਕਸ ਬਣਾਇਆ ਜਾ ਰਿਹਾ ਸੀ।

The post ਜਲੰਧਰ ’ਚ ਸੇਂਟ ਸੋਲਜਰ ਸਕੂਲ ਲਾਗੇ ਨਾਜਾਇਜ਼ ਉਸਾਰੀ’ਤੇ ਨਿਗਮ ਨੇ ਚਲਾਈ ਡਿੱਚ appeared first on Welcome Punjab News.



source https://welcomepunjab.in/jalandhar-cha-saint-soldier-school-l/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top