ਜਲੰਧਰ (ਨਵੀਨ ਪੁਰੀ)-ਜਲੰਧਰ ਦੇ ਸੀਨੀਅਰ ਪੱਤਰਕਾਰ ਅਤੇ ਪੰਜਾਬ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਮਲਾ ਕਰਨ ਵਾਲਾ ਪੱਤਰਕਾਰ ਰਾਜੇਸ਼ ਥਾਪਾ ‘ਤੇ ਕਿਸੇ ਮਾਮਲੇ ‘ਚ ਸਮਝੌਤਾ ਕਰਨ ਲਈ ਦਬਾਅ ਪਾ ਰਿਹਾ ਸੀ, ਜਿਸ ‘ਤੇ ਰਾਜੇਸ਼ ਥਾਪਾ ਨੇ ਇਨਕਾਰ ਕਰ ਦਿੱਤਾ।

ਪੱਤਰਕਾਰ ਰਾਜੇਸ਼ ਥਾਪਾ ਨੇ ਦੱਸਿਆ ਕਿ ਰਿਦਮ ਸ਼ਰਮਾ ਨਾਂ ਦਾ ਵਿਅਕਤੀ ਉਨ੍ਹਾਂ ‘ਤੇ ਕਿਸੇ ਮਾਮਲੇ ਸਬੰਧੀ ਰਾਜ਼ੀਨਾਮਾ ਕਰਵਾਉਣ ਲਈ ਦਬਾਅ ਪਾ ਰਿਹਾ ਸੀ। ਅੱਜ ਸ਼ਾਮ ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਰਿਧੀਮ ਸ਼ਰਮਾ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਕਾਤਲਾਨਾ ਹਮਲਾ ਕਰ ਦਿੱਤਾ।
ਜ਼ਖਮੀ ਹਾਲਤ ‘ਚ ਰਾਜੇਸ਼ ਥਾਪਾ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
The post ਪੰਜਾਬ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ‘ਤੇ ਜਾਨਲੇਵਾ ਹਮਲਾ appeared first on Welcome Punjab News.
source https://welcomepunjab.in/deadly-attack-on-rajesh-thapa-senior-vice-president-of-punjab-press-club/