ਫਗਵਾੜਾ (ਨਰੇਸ਼ ਪਾਸੀ) ਇਲਾਕਾ ਸ਼ਿਵਪੁਰੀ ਨੇੜੇ ਰੇਲਵੇ ਫਾਟਕ ਫਗਵਾੜਾ ਵਿਖੇ ਬ੍ਰਹਮ ਗਿਆਨੀ ਬਾਬਾ ਰਾਮ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ 27 ਵਾਂ ਸਲਾਨਾ ਬਰਸੀ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਅਮਰੀਕ ਸਿੰਘ ਪ੍ਰਮਾਰ ਨੇ ਦੱਸਿਆ ਕਿ ਇਹ ਸਲਾਨਾ ਸਮਾਗਮ ਪਿਛਲੇ ਲੰਬੇ ਸਮੇਂ ਤੋਂ ਸੰਗਤਾ ਦੀ ਸੁੱਖ ਸ਼ਾਂਤੀ ਅਤੇ ਸਮਾਜ ਦੀ ਭਲਾਈ ਲਈ ਕਰਵਾਇਆ ਜਾ ਰਿਹਾ ਹੈ। ਜਿਸ ਤਹਿਤ ਸਹਿਜ ਪਾਠ ਦਾ ਭੋਗ ਮਿਤੀ 25 ਜਨਵਰੀ ਅਤੇ ਸ੍ਰੀ ਅਖੰਡ ਪਾਠ ਦੇ ਭੋਗ ਮਿਤੀ 30 ਜਨਵਰੀ ਨੂੰ ਪਾਏ ਗਏ। ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੇ ਹਾਜ਼ਰੀ ਲਗਵਾ ਗੂਰੁ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਸੰਗਤਾਂ ਨੂੰ ਇਲਾਹੀ ਬਾਣੀ ਦੁਆਰਾ ਗੂਰੁ ਦੇ ਚਰਨਾ ਨਾਲ ਜੋੜਿਆ ਗਿਆ ਰਾਗੀ ਢਾਡੀ ਸਿੰਘਾਂ ਨੇ ਗੁਰੂ ਦੀ ਗਾਥਾ ਸੁਣਾ ਸੰਗਤਾਂ ਨੂੰ ਨਿਹਾਲ ਕੀਤਾ।



ਇਸ ਮੌਕੇ ਹਲਕਾ ਵਿਧਾਇਕ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਸੁਰਜੀਤ ਸਿੰਘ ਮਿਨਹਾਸ , ਰਾਮ ਕੁਮਾਰ , ਹਰਜਿੰਦਰ ਕੌਰ , ਅਨੀਤਾ , ਮਹਿੰਦਰ ਕੌਰ , ਸੁਖਮੀਤ ਕੋਰ , ਪ੍ਰਭਜੋਤ ਕੌਰ , ਅਨੀਤਾ ਸ਼ਰਮਾ , ਸੰਤੋਖ ਕੁਮਾਰ , ਜਸਮੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੂਰੁ ਘਰ ਦੀਆ ਖੁਸ਼ੀਆ ਪ੍ਰਾਪਤ ਕੀਤੀਆ ੲਿਸ ਮੌਕੇ ਗੂਰੁ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।
The post ਬ੍ਰਹਮ ਗਿਆਨੀ ਬਾਬਾ ਰਾਮ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ 27 ਵਾਂ ਸਲਾਨਾ ਬਰਸੀ ਸਮਾਗਮ appeared first on Welcome Punjab News.
source https://welcomepunjab.in/27th-annual-anniversary-event-dedicated-to-the-warm-memory-of-brahm-giani-baba-ram-singh-ji/