ਫ਼ਗਵਾੜਾ /ਲੁਧਿਆਣਾ ( ਨਰੇਸ਼ ਪਾਸੀ) – ਚਿੰਤਪੂਰਨੀ ਸੇਵਾ ਕਮੇਟੀ ਲੁਧਿਆਣਾ ਵੱਲੋਂ 116ਵੀ ਬੱਸ ਯਾਤਰਾ ਲੁਧਿਆਣਾ ਤੋਂ ਮਾਤਾ ਚਿੰਤਪੂਰਨੀ ਦੇ ਦਰਬਾਰ ਦੇ ਲਈ ਰਵਾਨਾ ਹੋਈ। ਕਮੇਟੀ ਦੇ ਪ੍ਰਧਾਨ ਰਮਨ ਕੌੜਾ ਨੇ ਦੱਸਿਆ ਕਿ 2023 ਦੀ ਇਹ ਪਹਿਲੀ ਬੱਸ ਯਾਤਰਾ ਸੀ। ਇਸ ਮੌਕੇ ਤੇ ਬਲਰਾਮ ਗੌਸਵਾਮੀ ਨੇ ਕੰਜਕ ਪੂਜਨ ਤੋਂ ਬਾਅਦ ਬੱਸ ਰਵਾਨਾ ਕੀਤੀ। ਇਸ ਮੋਕੇ ਤੇ ਉਹਨਾਂ ਦੇ ਨਾਲ ਰਜਨੀਸ਼ ਕੌੜਾ, ਰੋਹਿਤ ਕੌੜਾ, ਮਨੀਸ਼ ਕੌੜਾ,ਸੰਦੀਪ ਤੁਲੀ,ਨੰਦ ਕਿਸ਼ੋਰ ਉਪਲ,ਵਿਨੋਦ ਕੁਮਾਰ ਗੁਲਾਟੀ,ਸੁਰਿੰਦਰ ਕੁਮਾਰ ਗੁਲਾਟੀ, ਸ਼ਸ਼ੀ ਪਾਲ ਗੋਇਲ,
ਨਰਿੰਦਰ ਪਾਲ,ਵਿਪਨ ਚੋਪੜਾ, ਸਤਪਾਲ,ਮਨੀ ਅਤੇ ਰਾਹੁਲ ਸੂਦ ਆਦਿ ਹਾਜ਼ਰ ਸਨ। ਇਹਨਾਂ ਦੀ ਹਾਜ਼ਰੀ ਵਿੱਚ ਮਾਤਾ ਚਿੰਤਪੂਰਨੀ ਪੁੱਜ ਕੇ ਅੰਬ ਦੇ ਐਸ ਡੀ ਐਮ ਸੀ੍ ਰਮੇਸ਼ ਕੁਮਾਰ ਅਤੇ ਇੰਚਾਰਜ ਬਲਵੰਤ ਸਿੰਘ ਨੂੰ ਸਨਮਾਨਿਤ ਕੀਤਾ।
The post ਚਿੰਤਪੂਰਨੀ ਸੇਵਾ ਕਮੇਟੀ ਲੁਧਿਆਣਾ ਵੱਲੋਂ 116 ਵੀ ਬੱਸ ਯਾਤਰਾ ਰਵਾਨਾ appeared first on Welcome Punjab News.
source https://welcomepunjab.in/chintapurni-seva-committee-ludhiana-116th-bus-journey/