ਢਾਈ ਸਾਲਾਂ ਮਾਸੂਮ ਪੁੱਤਰ ਦੀ ਲਾਸ਼ ਮੋਢੇ ’ਤੇ ਚੁੱਕ SSP ਦਫ਼ਤਰ ਪਹੁੰਚਿਆ ਕਾਂਸਟੇਬਲ

0

ਨੈਸ਼ਨਲ ਡੈਸਕ- ਇਟਾਵਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 2 ਸਾਲ ਦੇ ਮਾਸੂਮ ਪੁੱਤਰ ਦੀ ਮੌਤ ’ਤੇ ਵੀ ਛੁੱਟੀ ਨਾ ਮਿਲਣ ਕਾਰਨ ਸੋਨੂੰ ਚੌਧਰੀ ਵਾਸੀ ਮਥੁਰਾ ਆਪਣੇ ਬੇਟੇ ਦੀ ਲਾਸ਼ ਚੁੱਕ ਕੇ ਹੀ ਡਿਊਟੀ ’ਤੇ ਪਹੁੰਚ ਗਿਆ।ਇਹ ਮਾਮਲਾ ਉੱਤਰਪ੍ਰਦੇਸ਼ ਦੇ ਇਟਾਵਾ ਦਾ ਹੈ। ਕਾਂਸਟੇਬਲ ਸੋਨੂੰ ਨੇ ਘਰ ’ਚ ਦਿਕੱਤ ਹੋਣ ਦੇ ਬਾਵਜੂਦ ਛੁੱਟੀ ਨਾ ਦਿੱਤੇ ਜਾਣ ਅਤੇ ਸੀਨੀਅਰ ਅਧਿਕਾਰੀ ਵਲੋਂ ਮਾਨਸਿਕ ਪ੍ਰੇਸ਼ਾਨ ਕੀਤੇ ਜਾਣ ਦਾ ਦੋਸ਼ ਲਗਾਇਆ। ਇਟਾਵਾ ਦੀ ਫਰੇਂਡਜ਼ ਕਲੋਨੀ ’ਚ ਰਹਿੰਦੇ ਸਿਪਾਹੀ ਦੇ ਢਾਈ ਸਾਲ ਦੇ ਮਾਸੂਮ ਬੇਟੇ ਦੀ ਘਰ ਦੇ ਬਾਹਰ ਪਾਣੀ ਨਾਲ ਭਰੇ ਟੋਏ ’ਚ ਡੁੱਬਣ ਨਾਲ ਮੌਤ ਹੋ ਗਈ ਸੀ। ਬੱਚੇ ਨੂੰ ਟੋਏ ’ਚੋਂ ਬਾਹਰ ਕੱਢ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।ਦਰਅਸਲ ਕਾਂਸਟੇਬਲ ਆਪਣੇ ਬੇਟੇ ਦੀ ਲਾਸ਼ ਇਸ ਲਈ ਐੱਸ. ਐੱਸ. ਪੀ. ਦਫ਼ਤਰ ਲੈ ਗਿਆ ਤਾਂ ਜੋ ਸਾਬਤ ਕੀਤਾ ਜਾ ਸਕੇ ਕਿ ਉਹ ਝੂਠ ਬੋਲ ਕੇ ਛੁੱਟੀ ਨਹੀਂ ਸੀ ਮੰਗ ਰਿਹਾ। ਉਸਨੇ ਵਿਭਾਗ ਦੇ ਅਧਿਕਾਰੀਆਂ ’ਤੇ ਦੋਸ਼ ਲਗਾਇਆ ਕਿ ਬੀਮਾਰ ਪਤਨੀ ਅਤੇ ਬੱਚਿਆਂ ਦੀ ਦੇਖਭਾਲ ਲਈ ਛੁੱਟੀ ਨਹੀਂ ਦਿੱਤੀ ਗਈ, ਇਸ ਮਗਰੋਂ ਵਿਭਾਗ ’ਚ ਹੜਕੰਪ ਮੱਚ ਗਿਆ। ਉੱਧਰ ਇਸ ਮਾਮਲੇ ’ਚ ਬੋਲਦਿਆਂ ਐੱਸ. ਐੱਸ. ਪੀ. ਸਿਟੀਵ ਨੇ ਕਿਹਾ ਕਿ ਘਟਨਾ ਦੀ ਜਾਂਚ ਫ਼ਰੇਂਡਜ਼ ਕਲੋਨੀ ਦੇ ਚੌਂਕੀ ਇੰਚਾਰਜ ਨੂੰ ਸੌਂਪੀ ਗਈ ਹੈ।

 

The post ਢਾਈ ਸਾਲਾਂ ਮਾਸੂਮ ਪੁੱਤਰ ਦੀ ਲਾਸ਼ ਮੋਢੇ ’ਤੇ ਚੁੱਕ SSP ਦਫ਼ਤਰ ਪਹੁੰਚਿਆ ਕਾਂਸਟੇਬਲ appeared first on Welcome Punjab News.



source https://welcomepunjab.in/two-and-a-half-year-old-innocent-son-of-l/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top