ਜਲੰਧਰ(ਵਿੱਕੀ ਸੂਰੀ) : ਸ਼ਹਿਰ ’ਚ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਲੁੱਟ ਦੀ ਵਾਰਦਾਤ ਦਾ ਸ਼ਿਕਾਰ ਹੋਏ ਇੱਕ ਨੇਪਾਲੀ ਨੌਜਵਾਨ ਨੇ ਇਸ ਘਟਨਾ ਦੇ ਵਿਰੋਧ ਵਿੱਚ ਆਪਣੀ ਬਾਈਕ ਨੂੰ ਅੱਗ ਲਗਾ ਦਿੱਤੀ। ਇਸ ਸਬੰਧੀ ਪੀੜਤ ਸੂਰਜ ਥਾਪਾ ਨੇ ਦੱਸਿਆ ਕਿ ਉਹ ਵਿਆਹ ਸ਼ਾਦੀਆਂ ਵਿੱਚ ਕੇਟਰਿੰਗ ਦਾ ਕੰਮ ਕਰਦਾ ਹੈ ਅਤੇ ਉਸ ਨਾਲ 70 ਵਿਅਕਤੀ ਕੰਮ ਕਰਦੇ ਹਨ। ਦੇਰ ਰਾਤ ਜਦੋਂ ਉਹ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਗੁਲਾਬ ਦੇਵੀ ਰੋਡ ‘ਤੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੇੜੇ 3 ਲੁਟੇਰਿਆਂ ਨੇ ਉਸ ਦਾ ਰਸਤਾ ਰੋਕ ਲਿਆ।ਲੁਟੇਰਿਆਂ ਵਿੱਚ ਇੱਕ ਔਰਤ ਵੀ ਸ਼ਾਮਲ ਸੀ। ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰਦੇ ਹੋਏ ਉਸ ਦੇ ਕੋਟ ਦੀ ਜੇਬ ‘ਚੋਂ ਕਾਲੇ ਰੰਗ ਦੇ ਲਿਫਾਫੇ ‘ਚ ਪਏ 34 ਹਜ਼ਾਰ ਰੁਪਏ ਅਤੇ ਮੋਬਾਇਲ ਕੱਢ ਲਿਆ ਅਤੇ ਫਰਾਰ ਹੋ ਗਏ। ਉਸ ਨੇ ਇਸ ਮਾਮਲੇ ਸਬੰਧੀ ਪੁਲਸ ਨੂੰ ਵੀ ਸੂਚਿਤ ਕੀਤਾ ਪਰ ਜਦੋਂ ਪੁਲਸ ਕਾਰਵਾਈ ਕਰਨ ਲਈ ਮੌਕੇ ’ਤੇ ਨਾ ਪੁੱਜੀ ਤਾਂ ਸੂਰਜ ਨੇ ਆਪਣੇ ਮੋਟਰ-ਸਾਈਕਲ ਨੂੰ ਅੱਗ ਲਾ ਦਿੱਤੀ ਅਤੇ ਆਪਣੇ ਕੱਪੜੇ ਉਤਾਰ ਕੇ ਸੜਕ ’ਤੇ ਬੈਠ ਗਿਆ ਅਤੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
The post ਜਲੰਧਰ ’ਚ ਲੁੱਟ ਦੀ ਵਾਰਦਾਤ ਦਾ ਸ਼ਿਕਾਰ ਹੋਏ ਵਿਅਕਤੀ ਨੇਂ ਕਪੜੇ ਉੱਤਾਰ ਮੋਟਰ-ਸਾਈਕਲ ਨੂੰ ਲਗਾਈ ਅੱਗ appeared first on Welcome Punjab News.
source https://welcomepunjab.in/jalandhar-cha-robbery-of-the-event/