ਚੰਡੀਗੜ੍ਹ(ਪ੍ਰਦੀਪ ਕੰਗ) – ਇਸ ਵਾਰ ਗਣਤੰਤਰ ਦਿਵਸ ਦੀ ਪਰੇਡ ਦਿੱਲੀ ’ਚ ਇਸ ਵਾਰ ਪੰਜਾਬ ਦੀ ਝਾਕੀ ਦੇਖਣ ਨੂੰ ਨਹੀਂ ਮਿਲੇਗੀ। ਦੱਸਣਯੋਗ ਹੈ ਕਿ ਇਸ ਵਾਰ ਪੰਜਾਬ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਮਿਲੀ ਹੈ। ਰੱਖਿਆ ਮੰਤਰਾਲੇ ਵੱਲੋਂ ਇਸ ਸਬੰਧੀ ਲਿਸਟ ਵੀ ਜਾਰੀ ਕੀਤੀ ਗਈ ਹੈ। ਜਿਸ ਮੁਤਾਬਿਕ 23 ਝਾਕੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਿਸ ’ਚ 17 ਸੂਬੇ ਤੇ ਯੂਟੀ ਸਣੇ 6 ਮੰਤਰਾਲੇ ਸ਼ਾਮਲ ਹਨ। ਪਰ ਇਸ ’ਚ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਿਕ 26 ਜਨਵਰੀ ਦੀ ਪਰੇਡ ’ਚ ਹਰਿਆਣਾ, ਉੱਤਰਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ, ਉੱਤਰਾਖੰਡ ਤਾਮਿਲਨਾਡੂ, ਅਸਾਮ, ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼ ਤੇ ਗੁਜਰਾਤ ਦੀ ਝਾਕੀ ਨਿਕਲੇਗੀ। ਪਰ ਇਸ ਵਾਰ ਪੰਜਾਬ ਸਣੇ ਰਾਜਸਥਾਨ ਛੱਤੀਸਗੜ੍ਹ ਅਤੇ ਹਿਮਚਾਲ ਪ੍ਰਦੇਸ਼ ਦੀ ਝਾਕੀ ਦੇਖਣ ਨੂੰ ਨਹੀਂ ਮਿਲੇਗੀ। ਦੱਸ ਦਈਏ ਕਿ ਪੰਜਾਬ ਨੇ ਇਸ ਵਾਰ ਜੋ ਝਾਕੀ ਚ ਦਿਖਾਉਣੀ ਸੀ ਉਹ ਸੀ ਕਿ ਦੇਸ਼ ਦੀ ਆਜ਼ਾਦੀ ਚ ਪੰਜਾਬ ਦਾ ਕੀ ਯੋਗਦਾਨ ਸੀ ਅਤੇ ਕਿੰਨੀ ਕੁਰਬਾਨੀਆਂ ਦਿੱਤੀ ਹੈ। ਇਸ ਦੋਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਰਕਾਰ ਦੇ ਇਸ ਫੈਸਲੇ ’ਤੇ ਮੁੜ ਤੋਂ ਸੋਚਣ ਲਈ ਆਖਿਆ ਹੈ।
Shocked to learn GOI has rejected Punjab's tableau for 74th R-Day Parade. That means we aren't allowed to showcase our culture & contribution to freedom struggle! Urging GOI to review its decision,I also appeal to Pb CM @BhagwantMann to wake up & take up this forcefully with GOI.
— Sukhbir Singh Badal (@officeofssbadal) January 23, 2023
The post ਇਸ ਵਾਰ ਗਣਤੰਤਰ ਦਿਵਸ ਦੀ ਪਰੇਡ ’ਚ ਨਹੀਂ ਦੇਖਣ ਨੂੰ ਮਿਲੇਗੀ ਪੰਜਾਬ ਦੀ ਝਾਕੀ, ਜਾਣੋਂ ਕਿਉਂ appeared first on Welcome Punjab News.
source https://welcomepunjab.in/table-of-punjab/