ਲੁੱਟੇਰਿਆਂ ਨੇਂ ਹੁਣ ਨਵੇਂ ਤਰੀਕੇ ਨਾਲ ਦਿੱਤਾ ਵਾਰਦਾਤ ਅੰਜਾਮ,ਜਾਂਚ ‘ਚ ਜੁਟੀ ਪੁਲਸ

0

ਅੰਮ੍ਰਿਤਸਰ (ਪ੍ਰਦੀਪ ਕੰਗ): ਸ਼ਹਿਰ ’ਚ ਲੁੱਟ ਖੋਹ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸੇ ਦੋਰਾਨ ਬੰਦੂਕ ਦੀ ਨੋਕ ’ਤੇ ਸੇਲਜ਼ਮੈਨ ਤੋਂ ਕਾਰ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਨੋਵਲਟੀ ਹੁੰਡਈ ਜੀ.ਟੀ. ਰੋਡ ਦੇ ਸ਼ੋਅਰੂਮ ਵਿੱਚ ਸੇਲਜ਼ਮੈਨ ਵਜੋਂ ਕੰਮ ਕਰਦਾ ਹੈ। ਦੁਪਹਿਰ ਸਮੇਂ ਇੱਕ ਵਿਅਕਤੀ ਮੂੰਹ ‘ਤੇ ਮਾਸਕ ਪਾ ਕੇ ਆਇਆ ਸੀ। ਸ਼ੋਅਰੂਮ ‘ਚ ਆ ਕੇ ਉਸ ਨੇ ਆਈ-10 ਬਾਰੇ ਸਾਰੀ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੇ ਆਪਣਾ ਆਧਾਰ ਕਾਰਡ ਅਤੇ ਲਾਇਸੈਂਸ ਜਮ੍ਹਾ ਕਰਵਾ ਦਿੱਤਾ ਅਤੇ ਟੈਸਟ ਡਰਾਈਵ ਦੀ ਮੰਗ ਕੀਤੀ। ਆਧਾਰ ਕਾਰਡ ‘ਤੇ ਰਾਜਵੀਰ ਸਿੰਘ ਲਿਖਿਆ ਹੋਇਆ ਸੀ ਅਤੇ ਉਸ ਨੂੰ ਟੈਸਟ ਡਰਾਈਵ ਲਈ ਲੈ ਗਿਆ ਅਤੇ ਜਿਵੇਂ ਹੀ ਉਹ ਦਿੱਲੀ ਪਬਲਿਕ ਸਕੂਲ ਤੋਂ ਯੂ-ਟਰਨ ਲੈਣ ਲੱਗਾ ਤਾਂ ਉਸ ਨੇ ਕੁਝ ਦੂਰੀ ‘ਤੇ ਕਾਰ ਰੋਕ ਕੇ ਉਸ ਨੂੰ ਬੰਦੂਕ ਦੀ ਨੋਕ ‘ਤੇ ਹੇਠਾਂ ਉਤਰਨ ਲਈ ਕਿਹਾ। ਇਸ ਦੌਰਾਨ ਉਸ ਵਿਅਕਤੀ ਨੇ ਫਾਇਰਿੰਗ ਵੀ ਕੀਤੀ ਅਤੇ ਲੁਟੇਰਾ ਕਾਰ ਲੈ ਕੇ ਫਰਾਰ ਹੋ ਗਿਆ।ਥਾਣਾ ਚਾਟੀਵਿੰਡ ਦੀ ਪੁਲੀਸ ਨੇ ਰਾਜਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

The post ਲੁੱਟੇਰਿਆਂ ਨੇਂ ਹੁਣ ਨਵੇਂ ਤਰੀਕੇ ਨਾਲ ਦਿੱਤਾ ਵਾਰਦਾਤ ਅੰਜਾਮ,ਜਾਂਚ ‘ਚ ਜੁਟੀ ਪੁਲਸ appeared first on Welcome Punjab News.



source https://welcomepunjab.in/the-robbers-now-new-style/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top