ਜਲੰਧਰ(ਵਿੱਕੀ ਸੂਰੀ): ਸ਼ਿਵ ਸੈਨਾ ਆਗੂਆਂ ਵੱਲੋਂ ਅੱਜ ਗੁਰੂ ਨਾਨਕ ਮਿਸ਼ਨ ਚੌਕ ਤੋਂ ਡੀਸੀ ਦਫ਼ਤਰ ਤੱਕ ਭਗਵਾ ਮਾਰਚ ਕੱਢਿਆ ਗਿਆ। ਇਸ ਦੋਰਾਨ ਸ਼ਿਵ ਸੈਨਾ ਆਗੂ ਅਤੇ ਸਿੱਖ ਜੱਥੇਬੰਦੀਆਂ ਆਹਮੋ-ਸਾਹਮਣੇ ਹੋ ਗਈਆਂ। ਜਿਸ ਨੂੰ ਸਿੱਖ ਤਾਲਮੇਲ ਕਮੇਟੀ ਨੇ ਰੋਕ ਦਿੱਤਾ। ਮਾਮਲਾ ਭਖਦਾ ਦੇਖ ਪੁਲਸ ਵੀ ਉਥੇ ਪਹੁੰਚ ਗਈ। ਦੂਜੇ ਪਾਸੇ ਹਿੰਦੂ ਆਗੂਆਂ ਦਾ ਕਹਿਣਾ ਹੈ ਕਿ ਉਹ ਨਸ਼ਿਆਂ ਖ਼ਿਲਾਫ਼ ਭਗਵਾ ਮਾਰਚ ਕੱਢ ਰਹੇ ਹਨ ਅਤੇ ਕਿਸੇ ਖ਼ਿਲਾਫ਼ ਨਾਅਰੇਬਾਜ਼ੀ ਨਹੀਂ ਕੀਤੀ ਗਈ।ਦੂਜੇ ਪਾਸੇ ਸਿੱਖ ਜੱਥੇਬੰਦੀ ਦਾ ਕਹਿਣਾ ਹੈ ਕਿ ਸ਼ਿਵ ਸੈਨਾ ਦੇ ਆਗੂ ਹਮੇਸ਼ਾ ਸੰਤਾਂ ਵਿਰੁੱਧ ਨਾਅਰੇਬਾਜ਼ੀ ਕਰਦੇ ਹਨ, ਜਿਸ ਕਾਰਨ ਉਹ ਇਸ ਮਾਰਚ ਨੂੰ ਨਹੀਂ ਹੋਣ ਦੇਣਗੇ। ਦੂਜੇ ਪਾਸੇ ਪੁਲਸ ਨੇ ਉਕਤ ਥਾਂ ’ਤੇ ਮਾਰਚ ਰੋਕ ਲਿਆ ਅਤੇ ਹਿੰਦੂ ਆਗੂਆਂ ਤੋਂ ਮੰਗ ਪੱਤਰ ਵੀ ਉਥੇ ਹੀ ਲੈ ਲਿਆ।
The post ਜਲੰਧਰ ‘ਚ ਸ਼ਿਵ ਸੈਨਾ-ਸਿੱਖ ਜੱਥੇਬੰਦੀਆਂ ਆਹਮੋ-ਸਾਹਮਣੇ, ਮਾਹੌਲ ਹੋਇਆ ਤਣਾਅਪੂਰਨ appeared first on Welcome Punjab News.
source https://welcomepunjab.in/jalandhar-in-hindu-sangthan-sikh-j/