ਪੰਜਾਬ ‘ਚ ਠੰਡ ਦਾ ਕਹਿਰ, ਸੰਘਣੀ ਧੁੰਦ ਨੇ ਘਟਾਈ ਰਫ਼ਤਾਰ

0

ਪੰਜਾਬ ਡੈਸਕ- ਪੰਜਾਬ ‘ਚ ਪੈ ਰਹੀ ਹੈ ਕੜਾਕੇ ਦੀ ਠੰਡ ਦੇ ਨਾਲ ਨਾਲ ਕੋਹਰੇ ਦਾ ਪ੍ਰਕੋਪ ਵੀ ਜਾਰੀ ਹੈ ਜਿਸ ਨਾਲ ਲੋਕ ਕਾਫੀ ਪ੍ਰੇਸ਼ਾਨ ਨਜਰ ਆ ਰਹੇ ਹਨ। ਸੂਬਿਆਂ ਵਿੱਚ ਸੰਘਣੀ ਧੁੰਦ ਤੇ ਵਧਦੀ ਠੰਢ ਕਰਕੇ ਜਨਜੀਵਨ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ। ਕਈ ਇਲਾਕਿਆਂ ਵਿੱਚ ਦੁਪਹਿਰ 12 ਵਜੇ ਤੱਕ ਸੰਘਣੀ ਧੁੰਦ ਛਾਈ ਰਹਿੰਦੀ ਹੈ। ਇਸ ਦੌਰਾਨ ਕਈ ਇਲਾਕਿਆਂ ‘ਚ ਸਵੇਰੇ 6:30 ਵਜੇ ਦੇ ਕਰੀਬ ਵਿਜ਼ੀਬਿਲਟੀ ਜ਼ੀਰੋ ਰਹਿੰਦੀ ਹੈ। ਇਸ ਦੇ ਨਾਲ ਹੀ ਵੱਖ ਵੱਖ ਸੂਬਿਆਂ ਦਾ ਤਾਪਮਾਨ ਸੱਤ ਡਿਗਰੀ ਤੱਕ ਡਿੱਗ ਰਿਹਾ ਹੈ। ਵਧਦੀ ਠੰਡ ਵਿੱਚ ਲੋਕ ਦਿਨ ਭਰ ਕੰਬਦੇ ਰਹਿੰਦੇ ਹਨ ਅਤੇ ਸੰਘਣੀ ਧੁੰਦ ਕਰਕੇ ਸੜਕਾਂ ‘ਤੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਦੱਸ ਦਈਏ ਕਿ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਵੀ ਤਾਪਮਾਨ ਜ਼ੀਰੋ ਡਿਗਰੀ ਦੇ ਨੇੜੇ ਪਹੁੰਚ ਗਿਆ ਹੈ।ਮੌਸਮ ਵਿਭਾਗ ਨੇ ਪੰਜਾਬ-ਹਰਿਆਣਾ ‘ਚ ਅਗਲੇ ਪੰਜ ਦਿਨਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ 7 ਜਨਵਰੀ ਤੱਕ ਲੋਕਾਂ ਨੂੰ ਧੁੰਦ ਤੋਂ ਰਾਹਤ ਨਹੀਂ ਮਿਲੇਗੀ। ਸਵੇਰ-ਸ਼ਾਮ ਲਗਪਗ ਸਾਰੇ ਖੇਤਰਾਂ ‘ਚ ਸੰਘਣੀ ਧੁੰਦ ਛਾਈ ਰਹੇਗੀ।ਪੰਜਾਬ ਦੇ ਬਾਕੀ ਜਿਲ੍ਹਿਆਂ ਦੀ ਗੱਲ ਕਰੀਏ ਤਾਂ ਬਠਿੰਡਾ 18 ਅਤੇ ਅੰਮ੍ਰਿਤਸਰ 18.7, ਲੁਧਿਆਣਾ 18.2 ਅਤੇ ਪਟਿਆਲਾ 13.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।

 

The post ਪੰਜਾਬ ‘ਚ ਠੰਡ ਦਾ ਕਹਿਰ, ਸੰਘਣੀ ਧੁੰਦ ਨੇ ਘਟਾਈ ਰਫ਼ਤਾਰ appeared first on Welcome Punjab News.



source https://welcomepunjab.in/the-fury-of-the-cold-in-punjab/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top