ਜਲੰਧਰ ਦੇ ਰਿਹਾਇਸ਼ੀ ਇਲਾਕੇ ‘ਚ ਵੜਿਆ ਜੰਗਲੀ ਜਾਨਵਰ, ਲੋਕ ਆਪਣਾ ਤੇ ਬੱਚਿਆਂ ਦਾ ਰੱਖਣ ਖਿਆਲ

0

ਜਲੰਧਰ(ਵਿੱਕੀ ਸੂਰੀ): ਸ਼ਹਿਰਾਂ ਦੇ ਰਿਹਾਇਸ਼ੀ ਇਲਾਕਿਆਂ ਵਿਚ ਜੰਗਲੀ ਜਾਨਵਰਾਂ ਦੇ ਆਉਣ ਦੇ ਮਾਮਲੇ ਵਧਣ ਲੱਗ ਪਏ ਹਨ। ਇਸੇ ਦੋਰਾਨ ਅੱਜ ਰੇਲਵੇ ਵਿਹਾਰ ਦੇ ਕਰੋਲ ਬਾਗ ਵਿੱਚ ਸਾਂਬਰ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਂਬਰ ਦੇ ਆਉਣ ਤੋਂ ਬਾਅਦ ਸਥਾਨਕ ਲੋਕਾਂ ਨੇ ਜੰਗਲਾਤ ਵਿਭਾਗ ਅਤੇ ਪੁਲਸ ਨੂੰ ਸੂਚਨਾ ਦਿੱਤੀ। ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਸੁੱਚੀ ਦੇ ਪਿੰਡ ਸਾਂਬਰ ਦੇ ਆਉਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਦੌਰਾਨ ਸਾਂਬਰ ਇੱਕ ਵਰਕਸ਼ਾਪ ਵਿੱਚ ਦਾਖਲ ਹੋ ਗਿਆ ਸੀ। ਜਿਸ ਕਾਰਨ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਫੜਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਡਰ ਸੀ ਕਿ ਸਾਂਬਰ ਨੇੜੇ ਖੜ੍ਹੇ ਵਾਹਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸਾਂਬਰ ਨੂੰ ਕਾਬੂ ਕਰਕੇ ਚੌਹਾਲ ਦੇ ਜੰਗਲਾਂ ਵਿੱਚ ਛੱਡ ਦਿੱਤਾ ਗਿਆ ਸੀ।

 

The post ਜਲੰਧਰ ਦੇ ਰਿਹਾਇਸ਼ੀ ਇਲਾਕੇ ‘ਚ ਵੜਿਆ ਜੰਗਲੀ ਜਾਨਵਰ, ਲੋਕ ਆਪਣਾ ਤੇ ਬੱਚਿਆਂ ਦਾ ਰੱਖਣ ਖਿਆਲ appeared first on Welcome Punjab News.



source https://welcomepunjab.in/in-the-residential-area-of-jalandhar/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top