ਫਗਵਾੜਾ(ਨਰੇਸ਼ ਪਾਸੀ,ਇੰਦਰਜੀਤ ਸ਼ਰਮਾ) : ਫਗਵਾੜਾ ‘ਚ ਲੁਟੇਰਿਆਂ ਨੇ ਪੁਲਸ ਮੁਲਾਜਮ ਕੁਲਦੀਪ ਸਿੰਘ ਬਾਜਵਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਇਸ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਵਿੱਚ ਸ਼ਹੀਦ ਕਾਂਸਟੇਬਲ ਦੇ ਪਰਿਵਾਰ ਲਈ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।ਇਸ ਤੋਂ ਇਲਾਵਾ ਐੱਚ.ਡੀ.ਐੱਫ.ਸੀ ਬੈਂਕ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਬੀਮੇ ਦੀ ਰਾਸ਼ੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਸ਼ਹੀਦ ਦੀ ਕੁਰਬਾਨੀ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਨੇ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ ਅਤੇ ਉਹ ਸ਼ਹਿਦ ਦੇ ਪਰਿਵਾਰ ਨਾਲ ਖੜੇ ਹਨ।ਦੱਸ ਦੇਈਏ ਕਿ ਕੁਲਦੀਪ ਬਾਜਵਾ ਕਾਰ ਖੋਹ ਕੇ ਭੱਜ ਰਹੇ ਲੁਟੇਰਿਆਂ ਦਾ ਪਿੱਛਾ ਕਰ ਰਿਹਾ ਸੀ, ਜਿਸ ਦੌਰਾਨ ਉਨ੍ਹਾਂ ਨੂੰ ਗੋਲੀ ਲੱਗ ਗਈ ਸੀ।

The post ਸ਼ਹੀਦ ਹੋਏ ਪੁਲਸ ਮੁਲਾਜ਼ਮ ਲਈ ਸਰਕਾਰ ਨੇਂ ਕੀਤਾ ਇਹ ਵੱਡਾ ਐਲਾਨ,ਦੇਖੋ ਟਵੀਟ appeared first on Welcome Punjab News.
source https://welcomepunjab.in/martyred-police-employee-for/