ਪੰਜਾਬ ਡੈਸਕ- ਸ਼ਾਪਿੰਗ ਮਾਲ ‘ਚ ਬੀਤੇ ਦਿਨ ਵੱਡਾ ਹਾਦਸਾ ਵਾਪਰ ਗਿਆ।ਇਹ ਘਟਨਾ ਬਠਿੰਡਾ ਦੇ ਮਿੱਤਲ ਮਾਲ ਦੀ ਹੈ ਜਿਥੇ ਇਮਾਰਤ ‘ਤੇ ਕੰਮ ਕਰਦੇ ਨੌਜਵਾਨ ਦੀ ਸੇਫਟੀ ਬੈਲਟ ਟੁੱਟ ਗਈ, ਬੈਲਟ ਟੁੱਟਣ ਕਾਰਨ ਉਹ ਕਈ ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਿਆ, ਜਿਸ ਨਾਲ ਸਿਰ ‘ਤੇ ਸੱਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਸੰਦੀਪ ਸਿੰਘ (35) ਵਾਸੀ ਗਿੱਦੜਬਾਹਾ ਵਜੋਂ ਹੋਈ ਹੈ। ਸੰਦੀਪ ਸਿੰਘ ਸ਼ਾਪਿੰਗ ਮਾਲ ਦੀ ਬਿਲਡਿੰਗ ‘ਤੇ ਕੰਮ ਕਰ ਰਿਹਾ ਸੀ। ਉਸੇ ਸਮੇਂ ਅਚਾਨਕ ਸੇਫਟੀ ਬੈਲਟ ਟੁੱਟਣ ਕਾਰਨ ਉਹ ਕਈ ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਿਆ। ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਮ੍ਰਿਤਕ ਦੇਹ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਕੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
The post ਮਾਲ ‘ਚ ਵੱਡਾ ਹਾਦਸਾ,ਕਈ ਫੁੱਟ ਉਚਾਈ ਤੋਂ ਡਿੱਗਾ ਨੌਜਵਾਨ,ਦਰਦਨਾਕ ਮੋਤ appeared first on Welcome Punjab News.
source https://welcomepunjab.in/mall-in-major-accident-foot-up/