ਜਲੰਧਰ(ਵਿੱਕੀ ਸੂਰੀ) : ਕਰਿਆਨੇ ਦੀ ਦੁਕਾਨ ਦੀ ਆੜ ਵਿਚ ਚਾਈਨਾ ਡੋਰ ਸਪਲਾਈ ਕਰਨ ਵਾਲੇ ਇਕ ਵਿਅਕਤੀ ਨੂੰ ਥਾਣਾ ਰਾਮਾਮੰਡੀ ਦਕੋਹਾ ਚੌਂਕੀ ਨੇ ਕਾਬੂ ਕੀਤਾ ਹੈ। ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਬਲਵਿੰਦਰ ਪਾਲ ਪੁੱਤਰ ਪਿਆਰਾ ਲਾਲ ਵਾਸੀ ਧਨੋਵਾਲੀ ਵਜੋਂ ਹੋਈ ਹੈ । ਦਕੋਹਾ ਚੌਕੀ ਦੇ ਇੰਚਾਰਜ ਏਐਸਆਈ ਮਦਨ ਸਿੰਘ ਅਤੇ ਏਐਸਆਈ ਟਹਿਲ ਦਾਸ ਪੁਲਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਕਾਕੀ ਪਿੰਡ ਚੌਂਕ ਨੇੜੇ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਬਲਵਿੰਦਰ ਪਾਲ ਕਰਿਆਨੇ ਦੀ ਦੁਕਾਨ ਦੀ ਆੜ ਵਿੱਚ ਗਾਹਕਾਂ ਨੂੰ ਚਾਈਨਾ ਡੋਰ ਵੇਚ ਰਿਹਾ ਹੈ ਅਤੇ ਇਸੇ ਦੌਰਾਨ ਏ.ਐਸ.ਆਈ ਮਦਨ ਸਿੰਘ ਨੇ ਟੀਮ ਤਿਆਰ ਕਰਕੇ 5 ਵੱਡੇ ਚਾਈਨਾ ਡੋਰ ਗੱਟੂ ਅਤੇ 20 ਛੋਟੇ ਗੱਟੂ ਦੋਸ਼ੀ ਦੇ ਕਬਜ਼ੇ ‘ਚੋਂ ਬਰਾਮਦ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਕਰਿਆਨੇ ਦੀ ਦੁਕਾਨ ਦੀ ਆੜ ਵਿਚ ਚਾਈਨਾ ਡੋਰ ਸਪਲਾਈ ਕਰਨ ਵਿਅਕਤੀ ਨੂੰ ਗੱਟੂਆਂ ਸਮੇਂਚ ਪੁਲਸ ਨੇਂ ਕੀਤਾ ਕਾਬੂ appeared first on Welcome Punjab News.
source https://welcomepunjab.in/under-the-guise-of-a-grocery-store/