ਜਲੰਧਰ- BJP ਆਗੂ ਅਮਿਤ ਤਨੇਜਾ ਦੇ ਛੋਟੇ ਭਰਾ ਵਰੁਣ ਤਨੇਜਾ ਦੀ 8 ਸਾਲ ਦੀ ਬੇਟੀ ਸੌਮਿਆ ਦਾ ਕੱਲ 26 ਜਨਵਰੀ 2023 ਨੂੰ ਅਚਾਨਕ ਦਿਹਾਂਤ ਹੋ ਗਿਆ। ਇਥੇ ਦੱਸਣ ਯੋਗ ਹੈ ਕਿ ਉਹ ਪਹਿਲਾਂ ਕਿਸੇ ਬਿਮਾਰੀ ਤੋਂ ਪੀੜਤ ਨਹੀਂ ਸੀ ਪਰ ਅਚਾਨਕ ਉਸ ਨੇ ਖੂਨ ਦੀਆਂ ਉਲਟੀਆਂ ਕਰ ਦਿੱਤੀਆਂ ਅਤੇ ਉਸ ਦੀ ਮੌਤ ਹੋ ਗਈ।
ਤਨੇਜਾ ਪਰਿਵਾਰ ਦੇ ਇਸ ਛੋਟੇ ਬੱਚੇ ਦੇ ਅਚਾਨਕ ਵਿਛੋੜੇ ਤੋਂ ਬਾਅਦ ਪਰਿਵਾਰ ਨਾਲ ਦੁਖਾਂਤ ਵਾਪਰ ਗਿਆ ਹੈ ਤੇ ਸਾਰੇ ਰਿਸ਼ਤੇਦਾਰ ਵੀ ਸੋਗ ਵਿੱਚ ਡੁੱਬੇ ਹੋਏ ਹਨ।
ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 27 ਜਨਵਰੀ ਨੂੰ ਸਵੇਰੇ 11 ਵਜੇ ਸ਼ਹਿਰ ਦੀ ਬਸਤੀ ਗੁਜਾਂ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਇਸ ਮੌਕੇ ਸਾਬਕਾ ਕੌਸਲਰ ਸ. ਮਨਜੀਤ ਸਿੰਘ ਟੀਟੂ ਤੇ ਰਾਜੂ ਖੰਨਾ ਨੇ ਵੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
The post ਬੁਰੀ ਖਬਰ- ਅਮਿਤ ਤਨੇਜਾ ਦੀ 8 ਸਾਲ ਦੀ ਭਤੀਜੀ ਦਾ ਹੋਇਆ ਦਿਹਾਂਤ appeared first on Welcome Punjab News.
source https://welcomepunjab.in/bad-news-amit-taneja/