ਜਲੰਧਰ(ਵਿੱਕੀ ਸੂਰੀ,ਨਵੀਨ ਪੁਰੀ): ਜੀਆਰਪੀ ਪੁਲਸ ਨੇ ਬੱਚਿਆਂ ਨੂੰ ਅਗਵਾ ਕਰਨ, ਵੇਚਣ ਅਤੇ ਖਰੀਦਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਰਤਨ ਸਿੰਘ ਉਰਫ ਸੂਰਜ ਪਾਲ ਪੁੱਤਰ ਮਿਜਾਜੀ ਲਾਲ ਵਾਸੀ ਯੂਪੀ ਅਤੇ ਵਿਜੇ ਸਿੰਘ ਪੁੱਤਰ ਪ੍ਰਮੋਦ ਮਿਸ਼ਰਾ ਵਾਸੀ ਕਿਸ਼ਨਪੁਰ ਏਕਮ ਬਸਤੀ ਅਲੀਗੜ੍ਹ ਯੂਪੀ ਵਜੋਂ ਹੋਈ ਹੈ।ਡੀਐਸਪੀ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦੇ ਐਸਆਈ ਅਸ਼ੋਕ ਕੁਮਾਰ ਨੂੰ ਬੱਚੇ ਦੇ ਪਿਤਾ ਹੀਰਾਲਾਲ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹ ਅਤੇ ਉਸ ਦੀ ਪਤਨੀ ਟਾਂਡਾ ਰੇਲਵੇ ਸਟੇਸ਼ਨ ’ਤੇ ਮਜ਼ਦੂਰੀ ਕਰਦੇ ਹਨ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ’ਤੇ ਗਏ ਸਨ ਅਤੇ ਉਸ ਦੀ ਲੜਕੀ ਅਤੇ ਉਸ ਦਾ ਇੱਕ 3 ਸਾਲ ਦਾ ਬੱਚਾ ਘਰ ਵਿੱਚ ਇਕੱਲਾ ਸੀ, ਇਸੇ ਦੌਰਾਨ ਇੱਕ ਭਿਖਾਰੀ ਘਰ ਆਇਆ ਅਤੇ ਬੱਚੇ ਨੂੰ ਕੁਝ ਲੈਣ ਦੇ ਬਹਾਨੇ ਘਰੋਂ ਲੈ ਗਿਆ। ਇਸ ਦੋਰਾਨ ਉਸ ਨੇ ਜੀ.ਆਰ.ਪੀ ਥਾਣੇ ‘ਚ ਸ਼ਿਕਾਇਤ ਦਿੱਤੀ ਅਤੇ ਜੀ.ਆਰ.ਪੀ ਪੁਲਿਸ ਨੇ ਸੀ.ਸੀ.ਟੀ.ਵੀ ਚੈਕ ਕਰਨ ‘ਤੇ ਪਤਾ ਲੱਗਾ ਕਿ ਬੱਚੇ ਨੂੰ ਰਤਨ ਸਿੰਘ ਨੇ ਭਿਖਾਰੀ ਦੇ ਰੂਪ ‘ਚ ਅਗਵਾ ਕੀਤਾ ਸੀ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ, ਜਿਸ ਨੂੰ ਵਿਜੇ ਜੋ ਕਿ ਸਾਈਕਲ ਸਕੂਟਰ ਰਿਪੇਅਰ ਦੀ ਦੁਕਾਨ ਚਲਾਉਂਦਾ ਸੀ ਉਸਨੂੰ 3,000 ਰੁਪਏ ਦਾ ਵੇਚ ਦਿੱਤਾ। ਜਿਸ ਤੋਂ ਬਾਅਦ ਜੀਆਰਪੀ ਪੁਲਿਸ ਉੱਥੇ ਪਹੁੰਚੀ ਅਤੇ ਬੱਚੇ ਅਤੇ ਵਿਜੇ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਜਲੰਧਰ ’ਚ ਬੱਚੇ ਨੂੰ ਅਗਵਾ ਕਰਕੇ ਵੇਚਣ ਵਾਲੇ 2 ਦੋਸ਼ੀਆਂ ਨੂੰ ਪੁਲਸ ਨੇਂ ਕੀਤਾ ਗ੍ਰਿਫਤਾਰ, ਲਾਪਤਾ ਬੱਚਾ ਵੀ ਬਰਾਮਦ appeared first on Welcome Punjab News.
source https://welcomepunjab.in/kidnapping-of-a-child-in-jalandhar/