“ਵਾਰਿਸ ਪੰਜਾਬ ਦੇ” ਮੁਖੀ ਅੰਮ੍ਰਿਤਪਾਲ ਸਿੰਘ ਦਾ ਹੁਣ ਇਹ ਅਕਾਊਂਟ ਹੋਇਆ ਬੈਨ

0

ਪੰਜਾਬ ਡੈਸਕ- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਅੰਮ੍ਰਿਤਪਾਲ ਸਿੰਘ ਦਾ ਇੰਸਟਾਗ੍ਰਾਮ ਅਕਾਊਂਟ ਭਾਰਤ ’ਚ ਬੈਨ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਵੱਡੀ ਕਾਰਵਾਈ ਕਰਦਿਆਂ ਉਸ ਦਾ ਟਵਿੱਟਰ ਅਕਾਊਂਟ ਬੰਦ ਕੀਤਾ ਗਿਆ ਸੀ। ਹੁਣ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਬੰਦ ਕੀਤਾ ਗਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਪੰਥ ਅਤੇ ਸ਼ਹੀਦਾਂ ਨਾਲ ਮੇਰਾ ਸ਼ੁਰੂ ਤੋਂ ਪ੍ਰੇਮ ਰਿਹਾ ਹੈ। ਪੰਥਕ ਰਾਹ ਤੋਂ ਭਟਕੇ ਵੀ ਰਹੇ ਹਾਂ ਪਰ ਪਰਮਾਤਮਾ ਨੇ ਕਿਰਪਾ ਕਰ ਕੇ ਮੁੜ ਤੋਂ ਪੰਥ ਦੇ ਰਾਹ ‘ਤੇ ਤੋਰਿਆ ਹੈ। ਉਨ੍ਹਾਂ  ਨੇ ਕਿਹਾ ਸੀ ਕਿ ਜਿਹੜਾ ਕੰਮ ਮੈਂ ਸ਼ੁਰੂ ਕੀਤਾ ਹੈ ਉਸ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਆਉਣਗੀਆਂ ਜਿੰਨ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਹਾਂ।ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਅੰਮ੍ਰਿਤਪਾਲ ਸਿੰਘ ਦਾ ਵੈਰੀਫਾਈਡ ਇੰਸਟਾਗ੍ਰਾਮ ਅਕਾਊਂਟ @sandhuamrit1984, ਟਵਿੱਟਰ ਅਕਾਊਂਟ- @SandhuAmrit10, ਅਤੇ YouTube ਚੈਨਲ-ਵਾਰਿਸ ਪੰਜਾਬ ਦੇ ਸਿੱਖ ਪ੍ਰਚਾਰਕ ਦੇ ਤਿੰਨ ਸੋਸ਼ਲ ਮੀਡੀਆ ਹੈਂਡਲ ਹਨ। ਜਿਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਇਹ ਕਾਰਵਾਈ ਖਾਲਿਸਤਾਨੀ ਏਜੰਡੇ ਨਾਲ ਸਬੰਧਤ ਭੜਕਾਊ ਤਸਵੀਰਾਂ ਅਤੇ ਸੀਨ ਪੋਸਟ ਕਰਨ ਕਾਰਨ ਕੀਤੀ ਹੈ।

 

The post “ਵਾਰਿਸ ਪੰਜਾਬ ਦੇ” ਮੁਖੀ ਅੰਮ੍ਰਿਤਪਾਲ ਸਿੰਘ ਦਾ ਹੁਣ ਇਹ ਅਕਾਊਂਟ ਹੋਇਆ ਬੈਨ appeared first on Welcome Punjab News.



source https://welcomepunjab.in/waris-punjab-de-mukhi-am/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top