ਜਲੰਧਰ ’ਚ ਇਸ ਜਗ੍ਹਾ ਅਣਪਛਾਤਿਆਂ ਨੇਂ 4 ਦੁਕਾਨਾਂ ‘ਚ ਦਿੱਤਾ ਵਾਰਦਾਤ ਨੂੰ ਅੰਜਾਮ,ਮੱਚਿਆ ਹੜਕੰਪ

0

ਜਲੰਧਰ(ਵਿੱਕੀ ਸੂਰੀ) : ਮਹਾਨਗਰ ਵਿਚ ਚੋਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਚੋਰ ਵਾਰਦਾਤ ਨੂੰ ਅੰਜਾਮ ਦੇ ਕੇ ਬਿਨਾਂ ਕਿਸੇ ਡਰ ਦੇ ਸ਼ਰੇਆਮ ਭੱਜ ਰਹੇ ਹਨ। ਸ਼ਹਿਰ ਦੇ ਭਗਤ ਸਿੰਘ ਚੌਕ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਨੇ ਪੁਲਸ ਨਾਕੇ ਤੋਂ ਥੋੜ੍ਹੀ ਦੂਰੀ ‘ਤੇ ਸਥਿਤ 4 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਚੋਰਾਂ ਨੇ ਜਲੰਧਰ ਪਾਈਪ, ਵਲੈਤੀ ਰਾਮ, ਚਮੁੰਡਾ ਸੇਲ ਕਾਰਪੋਰੇਸ਼ਨ ਅਤੇ ਪਲਾਈ ਇਨ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ।
ਜਲੰਧਰ ਪਾਈਪ ਫਿਟਿੰਗ ਦੇ ਮਾਲਕ ਜੀਟੀਬੀ ਨਗਰ ਵਾਸੀ ਮੌਂਟੂ ਮੱਕੜ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਖੋਲ੍ਹਣ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਚੋਰ ਉਸ ਦੀ ਮਾਰਕੀਟ ਦੀਆਂ 3 ਦੁਕਾਨਾਂ ਵਿੱਚੋਂ ਸਾਮਾਨ ਲੈ ਕੇ ਫਰਾਰ ਹੋ ਗਏ ਹਨ। ਇਸ ਦੌਰਾਨ ਜਦੋਂ ਉਸ ਨੇ ਆਪਣੀ ਦੁਕਾਨ ਖੋਲ੍ਹੀ ਤਾਂ ਸਾਮਾਨ ਖਿਲਰਿਆ ਪਿਆ ਸੀ। ਚੋਰ ਉਸ ਦੀ ਦੁਕਾਨ ਤੋਂ ਵੀ ਸਾਮਾਨ ਲੈ ਕੇ ਫਰਾਰ ਹੋ ਗਏ ਹਨ।ਮੌਂਟੂ ਨੇ ਦੱਸਿਆ ਕਿ ਜਦੋਂ ਉਸ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸ ਨੂੰ ਪਤਾ ਲੱਗਾ ਕਿ ਰਾਤ ਕਰੀਬ 3 ਵਜੇ ਦੋ ਚੋਰ ਮਾਰਕੀਟ ਵਿੱਚ ਆਏ ਹਨ। ਚੋਰਾਂ ਦੇ ਮੂੰਹ ਢੱਕੇ ਹੋਏ ਸਨ। ਇਸ ਦੌਰਾਨ ਚੋਰਾਂ ਨੇ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਸਾਮਾਨ ਲੈ ਕੇ ਫ਼ਰਾਰ ਹੋ ਗਏ। ਮੌਂਟੂ ਨੇ ਦੱਸਿਆ ਕਿ ਮੂੰਹ ਢੱਕੇ ਹੋਣ ਕਾਰਨ ਚੋਰਾਂ ਦੀ ਪਛਾਣ ਨਹੀਂ ਹੋ ਸਕੀ। ਇਸ ਘਟਨਾ ਸਬੰਧੀ ਥਾਣਾ 3 ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਚੋਰਾਂ ਬਾਰੇ ਪਤਾ ਲਗਾਉਣ ਲਈ ਮੌਕੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਜਲੰਧਰ ’ਚ ਇਸ ਜਗ੍ਹਾ ਅਣਪਛਾਤਿਆਂ ਨੇਂ 4 ਦੁਕਾਨਾਂ ‘ਚ ਦਿੱਤਾ ਵਾਰਦਾਤ ਨੂੰ ਅੰਜਾਮ,ਮੱਚਿਆ ਹੜਕੰਪ appeared first on Welcome Punjab News.



source https://welcomepunjab.in/jalandhar-in-this-place-unknown/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top