ਜਲੰਧਰ(ਵਿੱਕੀ ਸੂਰੀ) : ਨਕੋਦਰ ਨੈਸ਼ਨਲ ਹਾਈਵੇ ‘ਤੇ ਇਕ ਭਿਆਨਕ ਸੜਕ ਹਾਦਸਾ ਵਾਪਰਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ‘ਚ ਇਕ ਬਜ਼ੁਰਗ ਦੀ ਮੌਤ ਹੋ ਗਈ ਜਦਕਿ ਦੂਜੇ ਨੂੰ ਗੰਭੀਰ ਜ਼ਖਮੀ ਹਾਲਤ ‘ਚ ਨਕੋਦਰ ਸਿਵਲ ਹਸਪਤਾਲ ਤੋਂ ਰੈਫਰ ਕਰ ਦਿੱਤਾ ਗਿਆ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਉਨ੍ਹਾਂ ਨੇ ਕੁਝ ਦੂਰੀ ‘ਤੇ ਹੀ ਚੀਕਾਂ ਸੁਣੀਆਂ। ਜਦੋਂ ਜਾ ਕੇ ਦੇਖਿਆ ਤਾਂ ਦੋ ਬਜ਼ੁਰਗ ਗੰਭੀਰ ਜ਼ਖ਼ਮੀ ਹਾਲਤ ਵਿੱਚ ਸੜਕ ’ਤੇ ਪਏ ਸਨ। ਇਸ ਸੜਕ ਹਾਦਸੇ ਦੀਆਂ ਤਸਵੀਰਾਂ ਇੰਨੀਆਂ ਭਿਆਨਕ ਹਨ ਕਿ ਐਕਟਿਵਾ ਦੇ ਪਰਖੱਚੇ ਉੱਡ ਗਏ ਕਾਰ ਨਾਲ ਟਕਰਾਉਣ ਵਾਲੀ ਸਕੂਰਟੀ ਡਿਵਾਈਡਰ ਪਾਰ ਜਾ ਡਿੱਗੀ।ਇਹ ਤਸਵੀਰਾਂ ਨਕੋਦਰ ਨੈਸ਼ਨਲ ਹਾਈਵੇ ਦੀਆਂ ਹਨ, ਜਿੱਥੇ ਦੋ ਸਕੂਟੀ ਚਾਲਕਾਂ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਇਕ ਬਜ਼ੁਰਗ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ। ਇਸ ਦੇ ਨਾਲ ਹੀ ਨਕੋਦਰ ਸਿਵਲ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਇਕ ਬਜ਼ੁਰਗ ਵਿਅਕਤੀ ਦੀ ਹਸਪਤਾਲ ਆਉਣ ਤੋਂ ਪਹਿਲਾਂ ਹੀ ਮੌਤ ਹੋ ਗਈ। ਜਦਕਿ ਦੂਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਜਲੰਧਰ,ਨੈਸ਼ਨਲ ਹਾਈਵੇ ‘ਤੇ ਕਾਰ ਅਤੇ ਸਕੂਟੀ ਵਿਚਾਲੇ ਭਿਆਨਕ ਟੱਕਰ, ਇਕ ਦੀ ਮੌਤ appeared first on Welcome Punjab News.
source https://welcomepunjab.in/road-accident-on-nakodar-r/