ਨਵੀਂ ਦਿੱਲੀ: ਜੇਕਰ ਤੁਸੀਂ ਵਿਦੇਸ਼ ਜਾਣ ਜਾਂ ਨਵਾਂ ਪਾਸਪੋਰਟ ਬਣਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ ਅਗਲੇ ਸਾਲ ਤੱਕ ਕੋਈ ਨਵਾਂ ਪਾਸਪੋਰਟ ਨਹੀਂ ਬਣੇਗਾ। ਅਜਿਹੇ ‘ਚ ਜੇਕਰ ਤੁਹਾਡੇ ਕੋਲ ਪਾਸਪੋਰਟ ਨਹੀਂ ਹੈ ਤਾਂ ਤੁਹਾਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ।ਇਸ ਦਾ ਕਾਰਨ ਇਹ ਹੈ ਕਿ 8 ਫਰਵਰੀ ਤੱਕ ਨਵੇਂ ਪਾਸਪੋਰਟ ਲੈਣ ਲਈ ਆਨਲਾਈਨ ਬੁਕਿੰਗ ਪੂਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਤਤਕਾਲ ਕੋਟੇ ਵਿੱਚ ਵੀ ਪਾਸਪੋਰਟ ਬਣਾਉਣ ਲਈ 16 ਜਨਵਰੀ 2023 ਤੱਕ ਕੋਈ ਬੁਕਿੰਗ ਜਾਂ ਮਿਤੀ ਉਪਲਬਧ ਨਹੀਂ ਹੈ। ਅਜਿਹੇ ‘ਚ ਜੇਕਰ ਤੁਸੀਂ ਨਵਾਂ ਪਾਸਪੋਰਟ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
The post ਨਵਾਂ ਪਾਸਪੋਰਟ ਬਣਾਉਣ ਜਾ ਰਹੇ ਲੋਕਾਂ ਲਈ ਅਹਿਮ ਖਬਰ, ਨਹੀਂ ਬਣੇਗਾ ਜਾਣੋਂ ਕਿਉ ਅਤੇ ਕਦੋਂ ਤੱਕ appeared first on Welcome Punjab News.
source https://welcomepunjab.in/new-passport-making-going/