ਨਹੀਂ ਰਹੇ ਕਸਤੂਰੀ ਲਾਲ ਜੀ

0

ਜਲੰਧਰ (ਵਿੱਕੀ ਸੂਰੀ)- ਬਹੁਤ ਹੀ ਬੁਰੀ ਖ਼ਬਰ ਬਸਤੀ ਸ਼ੇਖ ਜਲੰਧਰ ਤੋਂ ਆਈ ਹੈ ਕਿ ਕਸਤੂਰੀ ਲਾਲ ਜੀ ਕੱਲ੍ਹ ਯਾਨੀ 12-11-2022 ਨੂੰ ਅਚਾਨਕ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਉਹ ਆਪਣੇ ਪਿੱਛੇ 3 ਪੁੱਤਰ ਪਰਵਿੰਦਰ ਕੁਮਾਰ, ਰੋਮੀ ਅਤੇ ਸ਼ਮੀ ਛੱਡ ਗਏ। ਕਸਤੂਰੀ ਲਾਲ ਜੀ ਨੇ ਪੁਲਸ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦੇ ਹੋਏ ਸਮਾਜ ਦੀ ਬਹੁਤ ਸੇਵਾ ਕੀਤੀ। ਉਹ ਆਪਣੀ ਨੌਕਰੀ ਦੌਰਾਨ ਹਮੇਸ਼ਾ ਹੀ ਬੇਦਾਗ਼ ਰਹੇ। ਕਸਤੂਰੀ ਲਾਲ ਜੀ ਹਮੇਸ਼ਾਂ ਹੀ ਲੋਕਾਂ ਦੀ ਮਦਦ ਕਰਨ ਵਾਲੇ ਇਨਸਾਨ ਰਹੇ। ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਕਿਹਾ ਕਿ ਕਸਤੂਰੀ ਲਾਲ ਜੀ ਬਹੁਤ ਉੱਚੀ ਸ਼ਖ਼ਸੀਅਤ ਦੇ ਮਾਲਕ ਸਨ ਜਿੱਥੇ ਪਰਿਵਾਰ ਨੂੰ ਉਹਨਾਂ ਦੇ ਜਾਣ ਦਾ ਘਾਟਾ ਪਿਆ ਹੈ ਉਥੇ ਪੂਰੇ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕਸਤੂਰੀ ਲਾਲ ਜੀ ਦੀ ਮ੍ਰਿਤਕ ਦੇਹ ਦਾ ਸਸਕਾਰ ਅੱਜ ਯਾਨੀ  13-11-2022 ਨੂੰ ਬਸਤੀ ਸ਼ੇਖ ,ਘਾਹ ਮੰਡੀ ਸ਼ਮਸ਼ਾਨ ਘਾਟ ਵਿਖੇ ਦੁਪਹਿਰ 1:00 ਵਜੇ ਹੋਵੇਗਾ।

The post ਨਹੀਂ ਰਹੇ ਕਸਤੂਰੀ ਲਾਲ ਜੀ appeared first on Welcome Punjab News.



source https://welcomepunjab.in/kasturi-lal-ji-is-no-more/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top