ਅੰਮ੍ਰਿਤਸਰ(ਬਿਉਰੋ): ਪੰਜਾਬ ਦੇ ਕਈ ਇਲਾਕਿਆਂ ‘ਚ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ। ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੱਜ ਸਵੇਰ ਤੋਂ ਹੀ ਸ਼ਹਿਰ ਵਿੱਚ ਹਲਕੀ ਬਾਰਿਸ਼ ਹੋ ਰਹੀ ਹੈ। ਜਿਸ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ ਅਤੇ ਠੰਡ ਵੀ ਵਧ ਗਈ ਹੈ।ਮੌਸਮ ਵਿਭਾਗ ਅਨੁਸਾਰ ਅੱਜ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਮੌਸਮ ਦਾ ਪਾਰਾ ਡਿੱਗਣ ਦੇ ਨਾਲ-ਨਾਲ ਵਧਦੇ ਪ੍ਰਦੂਸ਼ਣ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ।
The post ਪੰਜਾਬ ’ਚ ਇੱਥੇ ਹੋਈ ਹਲਕੀ ਬਾਰਿਸ਼ ਤੇ ਵਧੀ ਠੰਡ,ਪ੍ਰਦੂਸ਼ਣ ਤੋਂ ਲੋਕਾਂ ਨੂੰ ਮਿਲੀ ਰਾਹਤ appeared first on Welcome Punjab News.
source https://welcomepunjab.in/there-is-a-light-bar-in-punjab/