ਹਾ ਹਾ ਬੀ ਹੈਪੀ ਗਰੁੱਪ ਵਲੋ ਸਾਇਕਲ ਰੈਲੀ ਆਯੋਜਿਤ ਕੀਤੀ ਗਈ

0

ਫਿਰੋਜ਼ਪੁਰ ( ਜਤਿੰਦਰ ਪਿੰਕਲ )-ਹਾ ਹਾ ਬੀ ਹੈਪੀ ਗਰੁੱਪ ਵਲੋ ” ਤੰਦਰੁਸਤ ਚੋਗਿਰਦਾ” ਦੀ ਅਰਦਾਸ ਕਰਨ ਤੇ ਲੋਕਾਂ ਨੂੰ ਸਾਇਕਲ ਦੀ ਵਰਤੋ ਕਰ ਪ੍ਦੁਸ਼ਣ ਰੋਕ ’ਚ ਸਹਾਇਕ ਹੋਣ ਦੀ ਅਪੀਲ ਦੀ ਸੋਚ ਨਾਲ, ਫਿਰੋਜ਼ਪੁਰ ਸ਼ਹਿਰ, ਪਾਰਕ, ਨਾਮਦੇਵ ਚੌਂਕ ਤੋ ਸਾਇਕਲ ਰੈਲੀ ਆਯੋਜਿਤ ਕੀਤੀ ਗਈ। ਗਰੁੱਪ ਵਲੋਂ , ਫਰੀਦਕੋਟ ਵਿਖੇ ਬਾਬਾ ਫਰੀਦ ਜੀ ਦੀ ਦਰਗਾਹ ਤੇ ਤੰਦਰੁਸਤ ਸਮਾਜ ਲਈ ਅਰਦਾਸ ਕੀਤੀ ਇਸ ਤਰ੍ਹਾਂ ਬੀਤੇ ਦਿਨ 76 ਕਿਲੋ ਮੀਟਰ , ਸਾਇਕਲਿੰਗ ਕਰ ਰਾਹਗੀਰਾਂ ਨੂੰ ਸਾਇਕਲ ਵਰਤੋ ਕਰ ਵਾਤਾਵਰਣ ਸ਼ੁੱਧ ਰੱਖਣ ਲਈ ਪੋ੍ਤਸ਼ਾਹਿਤ ਕੀਤਾ। ਗਰੁੱਪ ਕੋਆਰਡੀਨੇਟ ਦੇਵ ਰਾਜ ਖੁਲੱਰ ਵਲੋਁ ਦਸਿਆ ਗਿਆ ਕਿ ਗਰੁੱਪ 5 ਸਾਲਾਂ ਤੋ ਰੋਜਾਨਾ ਸਵੇਰ ਗਰੁੱਪ ਯੋਗਾ ਸੈਸ਼ਣ ਚਲਾਉਣ ਦੇ ਨਾਲ ਰੋਜਾਨਾ ਸਾਇਕਲਿੰਗ ਕਰਦਾ ਆ ਰਿਹਾ ਹੈ ਤੇ ਹਰ ਸਾਲ ਯੋਗਾ ਪ੍ਚਾਰ ਲਈ ਹਰ ਸਾਲ 3-4 ਦਿਨਾ ਯੋਗਾ ਕੈਁਪ ਆਯੋਜਨ ਤੇ ਵਿਸ਼ੇਸ ਦਿਨਾ ਤੇ ਸਾਇਕਲਿੰਗ ਆਯੋਜਨ ਕਰ ਪ੍ਦੁਸ਼ਣ ਰੋਕ ਲਈ ਲੋਕਾਂ ਨੂੰ ਪੇ੍ਰਿਤ ਕਰਦਾ ਰਹਿੰਦਾ ਹੈ। ਗਰੁੱਪ ਦਾ ਇੱਕ ਹੀ ਮਕਸਦ ਹੈ ਤੰਦਰੁਸਤ ਚੋਗਿਰਦਾ। ਦੇਵ ਰਾਜ ਖੁੱਲਰ ਵਲੋਂ ਸਰਵਜਾਗੀਰ ਸਿੰਘ, ਗੁਰਦੇਵ ਸਿੰਘ ਜੋਸਨ, ਰੋਸ਼ਨ ਬਾਜਾਜ, ਮੋਁਟੀ, ਰਵਿੰਦਰ ਤੇ ਦੀਪਕ ਤੁੱਲੀ ਰੈਲੀ ਦਾ ਹਿੱਸਾ ਬਣੇ, ਸਾਇਕਲਿੰਗ ਯਾਤਰਾ 6 ਘੰਟੇ ’ਚ ਪੁਰੀ ਕਰਨ ਤੇ ਧੰਨਵਾਦ ਕੀਤਾ ਗਿਆ।

The post ਹਾ ਹਾ ਬੀ ਹੈਪੀ ਗਰੁੱਪ ਵਲੋ ਸਾਇਕਲ ਰੈਲੀ ਆਯੋਜਿਤ ਕੀਤੀ ਗਈ appeared first on Welcome Punjab News.



source https://welcomepunjab.in/ha-ha-be-happy-group-vlo-cy/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top