ਪਿਤਾ ਦੀ ਡਾਂਟ ਤੋਂ ਬਾਅਦ ਬੇਟੇ ਨੇ ਚੁੱਕਿਆ ਖੋਫਨਾਕ ਕਦਮ,ਰੋਂਦੀ ਹੋਈ ਧੀ ਨੇ ਦੱਸੀ ਸਾਰੀ ਸੱਚਾਈ

0

ਘਰ ’ਚ ਸੋਗ ਦੀ ਲਹਿਰ 

ਲੁਧਿਆਣਾ(ਸਰਬਜੀਤ ਸਿੰਘ ): ਮਾਛੀਵਾੜਾ ਨੇੜਲੇ ਪਿੰਡ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿਤਾ ਤੋਂ ਦੁਖੀ ਹੋ ਕੇ ਪੁੱਤਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦਰਅਸਲ ਮਿਊਜ਼ਿਕ ਸਿਸਟਮ ‘ਚ ਖਰਾਬੀ ਕਾਰਨ ਪਿਤਾ ਨੇ ਬੇਟੇ ਨੂੰ ਥੱਪੜ ਮਾਰ ਕੇ ਡਾਂਟ ਦਿੱਤਾ, ਜਿਸ ਤੋਂ ਬਾਅਦ ਉਸ ਨੇ ਘਰ ‘ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਧੀ ਨੇ ਰੋਂਦੇ ਹੋਏ ਪੁਲਿਸ ਨੂੰ ਸਾਰੀ ਸੱਚਾਈ ਦੱਸੀ। ਮ੍ਰਿਤਕ ਦੀ ਧੀ ਜਸ਼ਨਪ੍ਰੀਤ ਕੌਰ ਨੇ ਪੁਲਸ ਕੋਲ ਦਰਜ ਕਰਵਾਏ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਦਾਦਾ ਉੱਤਰ ਪ੍ਰਦੇਸ਼ ਰਹਿੰਦਾ ਹੈ, ਜੋ ਕੁਝ ਦਿਨਾਂ ਲਈ ਪਿੰਡ ਆਇਆ ਹੋਇਆ ਸੀ। ਦਾਦਾ ਮਿਊਜ਼ਿਕ ਸਿਸਟਮ ਲੈ ਕੇ ਆਇਆ ਜੋ ਟੁੱਟ ਗਿਆ ਜਿਸ ਤੋਂ ਬਾਅਦ ਉਸ ਨੇ ਪਿਤਾ ਜਗਤਾਰ ਸਿੰਘ ਦੀ ਬੇਇੱਜ਼ਤੀ ਕੀਤੀ ਅਤੇ ਥੱਪੜ ਮਾਰ ਦਿੱਤਾ। ਜਿਸ ਦੇ ਅਗਲੇ ਦਿਨ ਸਵੇਰੇ 6 ਵਜੇ ਦੇ ਕਰੀਬ ਜਦੋਂ ਬੇਟੀ ਪਿਤਾ ਦੇ ਕਮਰੇ ‘ਚ ਗਈ ਤਾਂ ਉਸ ਨੇ ਪਿਤਾ ਦੀ ਲਾਸ਼ ਖਿੜਕੀ ਦੀ ਗਰਿੱਲ ਨਾਲ ਲਟਕਦੀ ਦੇਖੀ। ਜਿਸ ਤੋਂ ਬਾਅਦ ਬੇਟੀ ਨੇ ਰੌਲਾ ਪਾਇਆ ਅਤੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਲਾਸ਼ ਨੂੰ ਅੰਦਰ ਲਿਆਂਦਾ। ਬੇਟੀ ਨੇ ਅੱਗੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਦਾਦਾ ਜੀ ਨੇ ਸਾਨੂੰ ਕਿਹਾ ਕਿ ਤੁਸੀਂ ਦੱਸੋ ਕਿ ਪਿਤਾ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਪੁਲਸ ਨੇ ਮ੍ਰਿਤਕ ਜਗਤਾਰ ਸਿੰਘ ਦੀ ਪੁੱਤਰੀ ਜਸ਼ਨਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਦਾਦਾ ਹਰਨੇਕ ਸਿੰਘ ਨੂੰ ਕਾਬੁ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਪਿਤਾ ਦੀ ਡਾਂਟ ਤੋਂ ਬਾਅਦ ਬੇਟੇ ਨੇ ਚੁੱਕਿਆ ਖੋਫਨਾਕ ਕਦਮ,ਰੋਂਦੀ ਹੋਈ ਧੀ ਨੇ ਦੱਸੀ ਸਾਰੀ ਸੱਚਾਈ appeared first on Welcome Punjab News.



source https://welcomepunjab.in/father-to-be-reprimanded-by/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top