ਗੁਰਦਾਸਪੁਰ (ਬਿਉਰੋ) : ਪੰਜਾਬ ਦੇ ਗੁਰਦਾਸਪੁਰ ‘ਚ ਇਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ,ਸਿੱਧਵਾਂ ਮੋੜ ‘ਤੇ ਇਕ ਨਿੱਜੀ ਬੱਸ ਦਾ ਸਕੂਲੀ ਬੱਸ ਨੂੰ ਬਚਾਉਂਣ ਕਰਕੇ ਸੰਤੁਲਨ ਵਿਗਣ ਗਿਆ ਅਤੇ ਪਲਟ ਗਈ, ਸਕੂਲੀ ਬੱਸ ਦਾ ਬਚਾਅ ਹੋ ਗਿਆ। ਬੱਸ ‘ਚ 24 ਦੇ ਕਰੀਬ ਸਵਾਰੀਆਂ ਸਨ, ਜਿਨ੍ਹਾਂ ‘ਚ 3 ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
The post ਬੱਸ ਹੋਈ ਹਾਦਸੇ ਦਾ ਸ਼ਿਕਾਰ,ਸਵਾਰੀਆਂ ਜਖਮੀ appeared first on Welcome Punjab News.
source https://welcomepunjab.in/road-accident-bus-hoi-hadse-ha/