ਜਲੰਧਰ(ਵਿੱਕੀ ਸੂਰੀ)- ਬਸਤੀ ਸ਼ੇਖ ਅੱਡੇ ਵਿਖੇ ਇੱਕ ਦੁਕਾਨ ਨੂੰ ਤੀਸਰੀ ਵਾਰ ਨਿਸ਼ਾਨਾ ਬਣਾ ਕੇ ਚੋਰ ਹੱਥ ਸਾਫ਼ ਕਰਕੇ ਉਥੋਂ ਭੱਜ ਗਏ। ਦੁਕਾਨ ਮਾਲਕ ਜੋਗਿੰਦਰ ਪਾਲ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਉਨ੍ਹਾਂ ਦੀ ਦੁਕਾਨ ‘ਤੇ ਇਹ ਚੋਰੀ ਹੋਈ ਹੈ। ਇਸ ਤੋਂ ਪਹਿਲਾਂ ਵੀ ਚੋਰ ਦੋ ਵਾਰ ਇਸ ਨੂੰ ਆਪਣਾ ਨਿਸ਼ਾਨਾ ਬਣਾ ਚੁੱਕੇ ਹਨ। ਜਿਸ ਸਬੰਧੀ ਉਨ੍ਹਾਂ ਨੇਂ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਸੀ ਪਰ ਅਜੇ ਤੱਕ ਪਹਿਲੇ ਦੋ ਮਾਮਲੇ ਸੁਲਝੇ ਨਹੀਂ ਸਨ ਕਿ ਚੋਰਾਂ ਨੇ ਬੀਤੀ ਰਾਤ ਤੀਜੀ ਵਾਰ ਉਸਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਅਤੇ ਇਹ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੁਕਾਨ ਦੇ ਮਾਲਕ ਜਤਿੰਦਰ ਪਾਲ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਦੁਕਾਨ ਦੇ ਨੇੜੇ ਲੱਗੇ ਮੰਦਰ ਦੇ ਸੀਸੀਟੀਵੀ ਕੈਮਰੇ ਦੀ ਜਾਂਚ ਕਰਵਾਈ ਤਾਂ ਸਵੇਰੇ 4 ਵਜੇ ਦੇ ਕਰੀਬ ਇੱਕ ਐਕਟਿਵਾ ’ਤੇ ਸਵਾਰ ਤਿੰਨ ਵਿਅਕਤੀ ਆਏ ਅਤੇ ਦੁਕਾਨ ਦਾ ਸ਼ਟਰ ਤੋੜ ਕੇ ਸਾਮਾਨ ਚੋਰੀ ਕਰਕੇ ਉੱਥੋਂ ਫ਼ਰਾਰ ਹੋ ਗਏ। . ਇਸ ਘਟਨਾ ਸਬੰਧੀ ਜੋਗਿੰਦਰ ਪਾਲ ਨੇ ਥਾਣਾ ਪੰਜ ਦੀ ਪੁਲਸ ਨੂੰ ਸ਼ਿਕਾਇਤ ਦੇ ਕੇ ਬੇਨਤੀ ਕੀਤੀ ਹੈ ਕਿ ਚੋਰ ਵਾਰ-ਵਾਰ ਉਸ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਰਹੇ ਹਨ, ਕਿਰਪਾ ਕਰਕੇ ਆਪਣੇ ਇਲਾਕੇ ‘ਚ ਪੁਲਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਚੋਰਾਂ ਦੇ ਮਨਾਂ ‘ਚ ਪੁਲਸ ਦਾ ਡਰ ਬਣਿਆ ਰਹੇ ਅਤੇ ਅਜਿਹੇ ਘਟਨਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ, ਤਾਂ ਜੋ ਲੋਕਾਂ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਮੋਕੇ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਦੀ ਢਿੱਲੀ ਕਾਰਗੁਜਾਰੀ ਦੇ ਕਰਕੇ ਹੀ ਇਲਾਕੇ ’ਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ । ਦੱਸ ਦਈਏ ਕਿ ਬੀਤੇ ਦਿਂਨੀ ਇੱਕ ਚੋਰੀ ਸੂਰੀਆਂ ਮੁੱਹਲੇ ਵੀ ਹੋਈ ਸੀ ਜਿਸ ਬਾਰੇ ਹਲੇ ਤੱਕ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ
The post ਬਸਤੀ ਸ਼ੇਖ ’ਚ ਦੁਕਾਨ ਦੇ ਪਹਿਲੇ ਦੋ ਮਾਮਲੇ ਸੁਲਝੇ ਨਹੀਂ ਸੀ ਕਿ ਚੋਰਾਂ ਨੇ ਫਿਰ ਦੁਕਾਨ ’ਚ ਕੀਤਾ ਹੱਥ ਸਾਫ਼ ,ਫੈਲੀ ਦਹਿਸ਼ਤ appeared first on Welcome Punjab News.
source https://welcomepunjab.in/the-first-two-cases-were-resolved-in-basti-sheikh/