‘ਅੱਧੇ ਦਿਨ ਦੀ ਛੁੱਟੀ ਦਾ ਐਲਾਨ’
ਜਲੰਧਰ(ਵਿੱਕੀ ਸੂਰੀ): ਮਹਾਨਗਰ ਦੇ ਡੀਸੀ ਜਸਪ੍ਰੀਤ ਸਿੰਘ ਨੇ 5 ਨਵੰਬਰ ਨੂੰ ਸ਼ਹਿਰ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਅੱਧੀ ਛੁੱਟੀ ਦਾ ਐਲਾਨ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਟਰੈਫਿਕ ਕੰਟਰੋਲ ਅਤੇ ਡਾਇਵਰਟ ਦੇ ਮੱਦੇਨਜ਼ਰ ਡੀਸੀ ਜਲੰਧਰ ਨੇ ਨਗਰ ਨਿਗਮ ਜਲੰਧਰ ਅਧੀਨ ਆਉਂਦੇ ਸਕੂਲ ਕਾਲਜਾਂ ਵਿੱਚ 5 ਨਵੰਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ।

The post ਇਸ ਦਿਨ ਸਾਰੇ ਪ੍ਰਾਈਵੇਟ,ਸਰਕਾਰੀ ਸਕੂਲਾਂ ਤੇ ਕਾਲਜਾਂ ‘ਚ ਅੱਧੀ ਛੁੱਟੀ ਦਾ ਐਲਾਨ, ਡੀਸੀ ਨੇ ਜਾਰੀ ਕੀਤੇ ਹੁਕਮ appeared first on Welcome Punjab News.
source https://welcomepunjab.in/this-day-all-private-circa/