ਕਪੂਰਥਲਾ(ਗੋਰਵ ਮੜੀਆ)-ਚੋਰਾਂ ਦੇ ਹੋਸਲੇ ਇੰਨੇ ਬੁਲੰਦ ਹੋ ਚੁੱਕ ਹਨ ਕਿ ਹੁਣ ਉਹ ਨਾ ਸਿਰਫ਼ ਘਰਾਂ ਅਤੇ ਦੁਕਾਨਾਂ ਵਿੱਚ ਚੋਰੀਆਂ ਕਰ ਰਹੇ ਹਨ, ਸਗੋਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ ਰਹੇ ਹਨ। ਤਾਜ਼ਾ ਮਾਮਲਾ ਬੇਗੋਵਾਲ ਨੇੜਲੇ ਪਿੰਡ ਜੈਦ ਦਾ ਸਾਹਮਣੇ ਆਇਆ ਹੈ। ਪਿੰਡ ਜੈਦ ‘ਚ ਸਥਿਤ ਬਾਬਾ ਮੱਖਣ ਸ਼ਾਹ ਲੁਬਾਣਾ (ਜੱਦੀ) ਗੁਰੂਘਰ ‘ਚ ਰਾਤ ਸਮੇਂ ਚੋਰ ਗੁਰਦੁਆਰਾ ਸਾਹਿਬ ‘ਚ ਦਾਖਲ ਹੋਏ। ਗੁਰੂਘਰ ਦੇ ਤਾਲੇ ਤੋੜ ਕੇ ਗੋਲਕ ਚੋਰੀ ਕਰ ਲਈ।ਚੋਰਾਂ ਦੀ ਸਾਰੀ ਹਰਕਤ ਅਤੇ ਇਹ ਸਾਰੀ ਘਟਨਾ ਗੁਰੂਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਚੋਰ ਰਾਤ ਕਰੀਬ ਡੇਢ ਵਜੇ ਗੁਰੂਘਰ ਅੰਦਰ ਦਾਖਲ ਹੋਏ। ਗੁਰੂਘਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਗੋਲਕ ਵਿੱਚ ਚਾਲੀ ਹਜ਼ਾਰ ਤੋਂ ਵੱਧ ਨਕਦੀ ਸੀ।
The post ਅਣਪਛਾਤਿਆਂ ਨੇਂ ਗੁਰੂ ਘਰ ਨੂੰ ਬਣਾਇਆ ਨਿਸ਼ਾਨਾ,ਤਾਲੇ ਤੋੜ ਗੋਲਕ ਲੈਕੇ ਹੋਏ ਫਰਾਰ appeared first on Welcome Punjab News.
source https://welcomepunjab.in/break-the-locks-and-abscond-with-bullets/