ਵੱਡੀ ਵਾਰਦਾਤ,ਸਾਬਕਾ ਸਰਪੰਚ ਦੇ ਪੁੱਤਰ ਨੇ ਤੇਜਧਾਰ ਹਥਿਆਰ ਨਾਲ ਵੱਢਿਆ ਨੌਜਵਾਨ ਦਾ ਹੱਥ

0

ਫ਼ਿਰੋਜ਼ਪੁਰ(ਜਤਿੰਦਰ ਪਿੰਕਲ ) : ਪਿੰਡ ਖੱਚਰ ਵਾਲਾ ਦੇ ਸਾਬਕਾ ਸਰਪੰਚ ਦੇ ਪੁੱਤਰ ਵਲੋਂ ਟਰੈਕਟਰ ‘ਤੇ ਉੱਚੀ ਆਵਾਜ਼ ‘ਚ ਗੀਤ ਵਜਾਉਣ ਤੋਂ ਗੁੱਸੇ ‘ਚ ਆ ਕੇ ਨੌਜਵਾਨ ਦਾ ਹੱਥ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਸਰਜਰੀ ਤੋਂ ਬਾਅਦ ਹੱਥ ਜੋੜ ਦਿੱਤਾ ਗਿਆ ਹੈ। ਘਟਨਾ ਬੀਤੀ ਸਵੇਰ ਦੀ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਖੱਚਰ ਵਾਲਾ ‘ਚ ਨਿਰਮਲ ਸਿੰਘ ਸਾਬਕਾ ਸਰਪੰਚ ਰਹਿ ਚੁੱਕੇ ਹਨ। ਬੀਤੇ ਐਤਵਾਰ ਨੂੰ ਪਿੰਡ ਦਾ ਗੁਰਜੰਟ ਸਿੰਘ ਟਰੈਕਟਰ ‘ਤੇ ਉੱਚੀ ਆਵਾਜ਼ ‘ਚ ਗਾਣੇ ਸੁਣਦੇ ਜਾ ਰਿਹਾ ਸੀ ਤਾਂ ਨਿਰਮਲ ਸਿੰਘ ਦੇ ਪਰਿਵਾਰ ਦੀਆਂ ਔਰਤਾਂ ਨੇ ਉਸ ਨੂੰ ਆਵਾਜ਼ ਹੌਲੀ ਕਰਨ ਲਈ ਕਿਹਾ ਅਤੇ ਗਲਤ ਸ਼ਬਦਾਵਲੀ ਕੀਤੀ । ਇਸ ਤੋਂ ਬਾਅਦ ਨਿਰਮਲ ਸਿੰਘ ਦੇ ਪੁੱਤਰ ਜਿਊਨ ਸਿੰਘ ਨੂੰ ਇਸ ਬਾਰੇ ਦੱਸਿਆ। ਜਿਊਨ ਸਿੰਘ ਨੇ ਉਸ ਨੂੰ ਫੋਨ ‘ਤੇ ਧਮਕੀ ਦਿੱਤੀ ਕਿ ਉਹ ਹੁਣ ਅੰਮ੍ਰਿਤਸਰ ‘ਚ ਹੈ ਤੇ ਵਾਪਸ ਆ ਕੇ ਉਸ ਨੂੰ ਦੇਖੇਗਾ। ਸੋਮਵਾਰ ਸਵੇਰੇ ਜਦੋਂ ਗੁਰਜੰਟ ਸਿੰਘ ਆਪਣੀ ਮਾਂ ਨਾਲ ਦਵਾਈ ਲੈ ਕੇ ਆ ਰਹਿਆ ਸੀ ਤਾਂ ਜਿਊਨ ਸਿੰਘ ਉਸ ਦੇ ਘਰ ਦੇ ਬਾਹਰ ਕਾਰ ਲੈ ਕੇ ਖੜ੍ਹਾ ਸੀ। ਉਸ ਨੂੰ ਦੇਖ ਕੇ ਮੁਲਜ਼ਮ ਨੇ ਤਾਜਧਾਰ ਹਥਿਆਰ ਨਾਲ ਵਾਰ ਕਰ ਦਿੱਤਾ। ਗੁਰਜੰਟ ਸਿੰਘ ਨੇ ਬਚਾਅ ਲਈ ਆਪਣਾ ਹੱਥ ਅੱਗੇ ਕੀਤਾ ਤਾਂ ਉਸ ਦਾ ਗੁੱਟ ਵੱਢਿਆ ਗਿਆ ਤੇ ਹੱਥ ਜ਼ਮੀਨ ‘ਤੇ ਡਿੱਗ ਗਿਆ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀ ਗੁਰਜੰਟ ਸਿੰਘ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਹੈ।

 

The post ਵੱਡੀ ਵਾਰਦਾਤ,ਸਾਬਕਾ ਸਰਪੰਚ ਦੇ ਪੁੱਤਰ ਨੇ ਤੇਜਧਾਰ ਹਥਿਆਰ ਨਾਲ ਵੱਢਿਆ ਨੌਜਵਾਨ ਦਾ ਹੱਥ appeared first on Welcome Punjab News.



source https://welcomepunjab.in/badi-varadatsabka-sarpanch-the/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top