ਜਲੰਧਰ(ਵਿਕੀ ਸੂਰੀ)- ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿਚ ਸਜਾਏ ਗਏ ਨਗਰ ਕੀਰਤਨ ਵਿਚ ਅੱਜ ਪੰਜਾਬ ਪੁਲਿਸ ਥਾਣਾ ਨੰ -5 ਦੀ ਪੁਲਿਸ ਵਲੋਂ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕਿਤੇ ਗਏ ਇਸ ਬਾਬਤ ਗਿਆਨੀ ਜਸਬੀਰ ਸਿੰਘ (ਜਨਰਲ ਸਕੱਤਰ ਗੁਰੂਦਵਾਰਾ ਕਲਗੀਧਰ ਮੋਹੱਲਾ ਚਾਇ ਆਮ, ਬਸਤੀ ਸ਼ੇਖ) ਨੇ ਜਾਣਕਾਰੀ ਦਿੰਦੇ ਦਸਿਆ ਕਿ ਨਗਰ ਕੀਰਤਨ ਦੀ ਇਜਾਜਤ ਪ੍ਰਸ਼ਾਸਨ ਕੋਲੋਂ ਲੈਣ ਤੋਂ ਬਾਅਦ ਸੁਵਿਧਾ ਸੈਂਟਰ ਵਿਚ ਵੀ ਅਰਜੀ ਦਿਤੀ ਗਈ ਸੀ ਤੇ ਥਾਣੇ ਵਾਲਿਆਂ ਦੇ ਸੱਦਣ ਤੋਂ ਬਾਅਦ ਬਿਆਨ ਦੇਣ ਲਈ ਵੀ ਉਹ ਥਾਣਾ ਨੰ-5 ਵਿਚ ਗਏ ਸਨ ਤੇ ਉਨ੍ਹਾਂ ਨੂੰ ਆਸ਼ਵਾਸਨ ਦਿੱਤਾ ਗਿਆ ਸੀ ਕਿ ਸਾਡੀ ਪੁਲਿਸ ਟੁਕੜੀ ਨਗਰ ਕੀਰਤਨ ਦੇ ਦੌਰਾਨ ਟ੍ਰੈਫਿਕ ਕੰਟ੍ਰੋਲ ਤੇ ਸੁਰੱਖਿਆ ਲਈ ਨਗਰ ਕੀਰਤਨ ਦੇ ਨਾਲ ਰਹੇਗੀ ਪਰ ਹੈਰਾਨਗੀ ਵਾਲੀ ਇਹ ਗੱਲ ਹੈ ਕਿ ਉਸ ਤੋਂ ਉਲਟ ਕੋਈ ਵੀ ਪੁਲਿਸ ਵਾਲਾ ਨਗਰ ਕੀਰਤਨ ਦੀ ਸੁਰੱਖਿਆ ਲਈ ਨਹੀਂ ਪਹੁੰਚਿਆ ਸਿਰਫ 1 PCR ਵਾਲਾ ਹੀ ਨਜ਼ਰ ਆਇਆ।
ਸ. ਕੁਲਵੰਤ ਸਿੰਘ ਨਿਹੰਗ (ਪ੍ਰਧਾਨ ਗੁਰੂਦਵਾਰਾ ਹਰਕੀਰਤ ਸਾਹਿਬ ਬਸਤੀ ਸ਼ੇਖ) ਨੇ ਵੀ ਜਾਣਕਾਰੀ ਦਿੰਦਿਆਂ ਦਸਿਆ ਕਿ ਥਾਣਾ ਨੰ -5 ਦੀ ਪੁਲਿਸ ਆਪਣੇ ਕੰਮ ਵਿਚ ਬਹੁਤ ਲਾਪਰਵਾਹ ਹਨ। ਗੁਰੂ ਨਾਨਕ ਦੇਵ ਜੀ ਦੇ ਵਿਆਹ ਸੰਬੰਧੀ ਸਜਾਏ ਗਏ ਨਗਰ ਕੀਰਤਨ ਵਿਚ ਵੀ ਪੁਲਿਸ ਦੀ ਕਾਰਗੁਜਾਰੀ ਸੰਤੋਸ਼ਜਨਕ ਨਹੀਂ ਸੀ ਕਿਉਂ ਕਿ ਉਸ ਵੇਲੇ ਵੀ ਪੁਲਿਸ ਵਲੋਂ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸਨ।
The post ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿਚ ਸਜਾਏ ਨਗਰ ਕੀਰਤਨ ਤੇ ਥਾਣਾ ਨੰ-5 ਦੀ ਪੁਲਿਸ ਦੇ ਮਾੜੇ ਪ੍ਰਬੰਧ-ਜਸਬੀਰ ਸਿੰਘ appeared first on Welcome Punjab News.
source https://welcomepunjab.in/nagar-kirtan-insencere-police/