ਜ਼ਿਲ੍ਹੇ ’ਚ ਸਾਉਣੀ ਸੀਜ਼ਨ-2022 ਲਈ ਈ-ਗਿਰਦਾਵਰੀ ਦਾ ਸੌ ਫੀਸਦੀ ਕੰਮ ਮੁਕੰਮਲ : ਡਿਪਟੀ ਕਮਿਸ਼ਨਰ

0

ਨਿਰਧਾਰਿਤ ਸਮੇਂ ’ਚ 1309043 ਖਸਰਾ ਇੰਦਰਾਜ ਨੂੰ ਕੀਤਾ ਗਿਆ ਆਨਲਾਈਨ

ਜਲੰਧਰ,(ਵਿੱਕੀ ਸੂਰੀ )-ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਾਉਣੀ ਸੀਜ਼ਨ 2022 ਲਈ ਆਨਲਾਈਨ ਈ-ਗਿਰਦਾਵਰੀ ਦਾ ਕੰਮ ਸੌ ਫੀਸਦੀ ਮੁਕੰਮਲ ਕੀਤਾ ਜਾ ਚੁੱਕਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ 13.09 ਲੱਖ ਤੋਂ ਵੱਧ ਗਿਰਦਾਵਰੀਆਂ ਨੂੰ ਆਨਲਾਈਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਦਾ ਕੰਮ 1 ਅਕਤੂਬਰ 2022 ਤੋਂ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਕੁੱਲ 1309034 ਗਿਰਦਾਵਰੀਆਂ ਨੂੰ ਆਨਲਈਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਜਲੰਧਰ-1 ਵਿੱਚ 117465 ਖਸਰਾ ਇੰਦਰਾਜ ਆਨਲਾਈਨ ਕੀਤੇ ਗਏ ਹਨ। ਇਸੇ ਤਰ੍ਹਾਂ ਆਦਮਪੁਰ ਵਿੱਚ 101279, ਜਲੰਧਰ-2 ਵਿੱਚ 99837,ਕਰਤਾਰਪੁਰ ਵਿੱਚ 77776, ਭੋਗਪੁਰ ਵਿੱਚ 110683, ਫਿਲੌਰ ਵਿੱਚ 130080, ਨੂਰਮਹਿਲ ਵਿੱਚ 141764, ਗੁਰਾਇਆ ਵਿਖੇ 96301, ਸ਼ਾਹਕੋਟ 129360, ਲੋਹੀਆਂ 74478, ਨਕੋਦਰ ਵਿਖੇ 170471 ਅਤੇ ਮਹਿਤਪੁਰ ਵਿੱਚ 59540 ਗਿਰਦਾਵਰੀਆਂ ਨੂੰ ਆਨਲਾਈਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 2022 ਦੇ ਸਾਉਣੀ ਸੀਜ਼ਨ ਲਈ 1 ਅਕਤੂਬਰ ਤੋਂ 31 ਅਕਤੂਬਰ ਤੱਕ ਫਸਲਾਂ ਦੀ ਈ-ਗਿਰਦਾਵਰੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਉਨ੍ਹਾਂ ਨਿਰਧਾਰਿਤ ਸਮੇਂ ਵਿੱਚ ਈ-ਗਿਰਦਾਵਰੀ ਦਾ ਸੌ ਫੀਸਦੀ ਕੰਮ ਨੇਪਰੇ ਚਾੜ੍ਹਨ ’ਤੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰਿਆਂ ਵੱਲੋਂ ਸ਼ਿੱਦਤ ਨਾਲ ਨਿਭਾਈ ਡਿਊਟੀ ਸਦਕਾ ਇਸ ਕੰਮ ਨੂੰ ਸਮੇਂ ਸਿਰ ਮੁਕੰਮਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਆਨਲਾਈਨ ਇੰਦਰਾਜਾਂ ਦੇ ਮੌਕੇ ਨਾਲ ਮਿਲਾਨ ਨੂੰ ਯਕੀਨੀ ਬਣਾਇਆ ਗਿਆ ਹੈ, ਜਿਸ ਦੇ ਲਈ ਉਨ੍ਹਾਂ ਵੱਲੋਂ ਵਿਅਕਤੀਗਤ ਤੌਰ ‘ਤੇ ਕਈ ਪਿੰਡਾਂ ਦਾ ਦੌਰਾ ਕਰਕੇ ਇਸ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਗਿਰਦਾਵਰੀ ਇੱਕ ਦਸਤਾਵੇਜ਼ ਹੈ, ਜਿਸ ਵਿੱਚ ਪਟਵਾਰੀ ਵੱਲੋਂ ਮਾਲਕ ਦੇ ਨਾਮ, ਕਾਸ਼ਤਕਾਰ ਦਾ ਨਾਮ, ਜ਼ਮੀਨ/ਖਸਰਾ ਨੰਬਰ, ਖੇਤਰ, ਜ਼ਮੀਨ ਦੀ ਕਿਸਮ, ਖੇਤੀ ਅਤੇ ਗੈਰ ਖੇਤੀ ਖੇਤਰ, ਸਿੰਚਾਈ ਦੇ ਸਾਧਨ, ਫਸਲ ਦਾ ਨਾਮ ਅਤੇ ਇਸ ਦੀ ਹਾਲਤ ਆਦਿ ਨੂੰ ਸਾਲ ਵਿੱਚ ਘੱਟੋ ਘੱਟ ਦੋ ਵਾਰ ਦਰਜ ਕੀਤਾ ਜਾਂਦਾ ਹੈ।

The post ਜ਼ਿਲ੍ਹੇ ’ਚ ਸਾਉਣੀ ਸੀਜ਼ਨ-2022 ਲਈ ਈ-ਗਿਰਦਾਵਰੀ ਦਾ ਸੌ ਫੀਸਦੀ ਕੰਮ ਮੁਕੰਮਲ : ਡਿਪਟੀ ਕਮਿਸ਼ਨਰ appeared first on Welcome Punjab News.



source https://welcomepunjab.in/harvest-season-2022-in-the-district/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top