ਪਟਿਆਲਾ(ਬਿਉਰੋ): ਪਟਿਆਲਾ ਪੁਲਿਸ ਦੇ ਵੱਲੋਂ ਪੰਜਾਬ ਪੁਲਿਸ ਦੇ ਡੀਐਸਪੀ ਸੰਜੀਵ ਸਾਗਰ ਦੇ ਖ਼ਿਲਾਫ਼ ਇੱਕ ਔਰਤ ਦੇ ਨਾਲ ਜਬਰ ਜਨਾਹ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੀੜ੍ਹਤ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਹੈ ਕਿ ਉਹ ਡੀਐਸਪੀ ਸੰਜੀਵ ਸਾਗਰ ਦੇ ਇੱਕ ਘਰ ਵਿੱਚ ਕਿਰਾਏ ‘ਤੇ ਰਹਿੰਦੀ ਸੀ। ਜਿੱਥੇ ਉਕਤ ਡੀਐਸਪੀ ਦੇ ਵੱਲੋਂ ਉਹਦੇ ਨਾਲ ਜਬਰ ਜਨਾਹ ਕੀਤਾ ਗਿਆ। ਪੁਲਿਸ ਦੇ ਵੱਲੋਂ ਡੀਐਸਪੀ ਸੰਜੀਵ ਸਾਗਰ ਦੇ ਖ਼ਿਲਾਫ਼ ਧਾਰਾ 376, 506 ਆਈਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਕਤ ਕੇਸ ਪਟਿਆਲਾ ਦੇ ਅਰਬਨ ਇਸਟੇਟ ਥਾਣੇ ‘ਚ ਰਜਿਸਟਰਡ ਕੀਤਾ ਗਿਆ ਹੈ।
The post ਖਾਕੀ ਹੋਈ ਸ਼ਰਮਸਾਰ,DSP ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ appeared first on Welcome Punjab News.
source https://welcomepunjab.in/khaki-hoi-shamsardsp-against-jab/