ਬਟਾਲਾ(ਬਿਉਰੋ ) : ਦਾਣਾ ਮੰਡੀ ਗੇਟ ਨਜ਼ਦੀਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਰਮਨਜੀਤ ਸਿੰਘ ‘ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਖਿਡਾਰੀ ‘ਤੇ ਦੋ ਵਾਰ ਫਾਇਰ ਕੀਤੇ ਗਏ, ਇੱਕ ਫਾਇਰ ਖ਼ਾਲੀ ਗਿਆ ਜਦਕਿ ਦੂਸਰੇ ਫਾਇਰ ‘ਚ ਕਬੱਡੀ ਖਿਡਾਰੀ ਨੇ ਭੱਜ ਕੇ ਆਪਣੀ ਜਾਨ ਬਚਾਈ। ਫਾਇਰਿੰਗ ਕਰਨ ਵਾਲੇ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਪੁਲਿਸ ਟੀਮ ਪਹੁੰਚ ਗਈ ਜਿਨ੍ਹਾਂ ਮਾਮਲੇ ਦੀ ਜਾਂਚ ਜਾਰੀ ਹੈ।

ਕਬੱਡੀ ਖਿਡਾਰੀ ਜਰਮਨਜੀਤ ਸਿੰਘ ਬੱਲ ਨੇ ਘਟਨਾ ਬਾਰੇ ਦੱਸਦੇ ਕਿਹਾ ਕਿ ਉਸ ਦੇ ਘਰ ਸਮਾਗਮ ਸੀ ਜਿਸ ਕਾਰਨ ਉਹ ਆਪਣੀ ਗੱਡੀ ‘ਚ ਸਵਾਰ ਹੋਕੇ ਸਬਜ਼ੀ ਲੈਣ ਵਾਸਤੇ ਬਟਾਲਾ ਦਾਣਾ ਮੰਡੀ ਪਹੁੰਚਿਆ ਹੋਇਆ ਸੀ। ਸਬਜ਼ੀ ਮੰਡੀ ਵਿਚੋਂ ਸਬਜ਼ੀ ਲੈ ਕੇ ਜਦ ਉਹ ਵਾਪਿਸ ਜਾਣ ਲੱਗਾ ਤਾਂ ਦਾਣਾ ਮੰਡੀ ਦੇ ਗੇਟ ਕੋਲ ਉਸ ਦੀ ਗੱਡੀ ਨੂੰ ਮੰਡੀ ਦੇ ਠੇਕੇਦਾਰ ਅਤੇ ਉਸ ਦੇ ਕਰਿੰਦਿਆਂ ਨੇ ਰੋਕ ਲਿਆ ਅਤੇ ਕਿਹਾ ਕਿ ਮੰਡੀ ਅੰਦਰੋਂ ਵਾਪਿਸ ਜਾਣ ਦੀ ਪਰਚੀ ਕਟਵਾਓ ਤਾਂ ਜਰਮਨਜੀਤ ਨੇ ਕਿਹਾ ਕਿ ਉਸ ਨੇ ਸਬਜ਼ੀ ਆਪਣੇ ਸਮਾਗਮ ਵਾਸਤੇ ਲਈ ਹੈ ਨਾਕੇ ਵੇਚਣ ਵਾਸਤੇ।
ਘਰ ਵਾਸਤੇ ਸਬਜ਼ੀ ਲੈ ਕੇ ਜਾਣ ਦੀ ਕੋਈ ਪਰਚੀ ਨਹੀਂ ਹੁੰਦੀ ਇਸੇ ਚੀਜ਼ ਨੂੰ ਲੈ ਕੇ ਠੇਕੇਦਾਰ ਅਤੇ ਉਸ ਦੇ ਕਰਿੰਦੇ ਖਿਡਾਰੀ ਨਾਲ ਝਗੜਦੇ ਹੋਏ ਮੰਦਾ ਬੋਲਣ ਲੱਗ ਪਏ ਅਤੇ ਜਦੋਂ ਉਹ ਆਪਣੀ ਗੱਡੀ ਵਿਚੋਂ ਬਾਹਰ ਨਿਕਲ ਗੱਲ ਕਰਨ ਲਈ ਆਇਆ ਤਾਂ ਮੰਡੀ ਠੇਕੇਦਾਰ ਨੇ ਉਸ ਉੱਤੇ ਰਿਵਾਲਵਰ ਤਾਣ ਲਈ ਅਤੇ ਦੋ ਫਾਇਰ ਕਰ ਦਿੱਤੇ। ਇੱਕ ਫਾਇਰ ਤਾਂ ਖ਼ਾਲੀ ਚਲੇ ਗਿਆ ਅਤੇ ਦੂਸਰੇ ਫਾਇਰ ਤੋਂ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ।ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਅੰਤਰਰਾਸ਼ਟਰੀ ਕਬੱਡੀ ਖਿਡਾਰੀ ‘ਤੇ ਹੋਈ ਫਾਇਰਿੰਗ,ਭੱਜ ਕੇ ਬਚਾਈ ਜਾਨ,ਦੇਖੋ ਤਸਵੀਰ appeared first on Welcome Punjab News.
source https://welcomepunjab.in/international-kabaddi-player/