ਪੈਟਰੋਲ ਪੰਪ ਲੁੱਟਣ ਆਏ ਲੁਟੇਰਿਆਂ ਚੋਂ ਇੱਕ ਦੀ ਮੋਤ, ਜਾਣੋਂ ਕਿਵੇਂ,ਘਟਨਾ ਸੀਸੀਟੀਵੀ ‘ਚ ਕੈਦ

0

ਅੰਮ੍ਰਿਤਸਰ(ਸੁਖਦੇਵ ਮੋਨੂੰ): ਪੰਜਾਬ ‘ਚ ਹਰ ਰੋਜ਼ ਪੈਟਰੋਲ ਪੰਪਾਂ ‘ਤੇ ਲੁੱਟ ਖੋਹ ਦਾ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਦੌਰਾਨ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜੰਡਿਆਲਾ ਗੁਰੂ ਨੇੜਲੇ ਪਿੰਡ ਮੱਲੀਆਂ ਦੇ ਪੈਟਰੋਲ ਪੰਪ ‘ਤੇ ਦੋ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਤਾਂ ਗਾਰਡ ਨੇ ਲੁਟੇਰੇ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਐਤਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਰਾਤ 9 ਵਜੇ ਦੋ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪੈਟਰੋਲ ਪੰਪ ‘ਤੇ ਪਹੁੰਚੇ। ਇਸ ਦੌਰਾਨ ਬਾਈਕ ਦੇ ਪਿੱਛੇ ਬੈਠਾ ਨੌਜਵਾਨ ਹੇਠਾਂ ਉਤਰ ਗਿਆ ਅਤੇ ਪਿਸਤੌਲ ਦਿਖਾ ਕੇ ਮੁਲਾਜ਼ਮਾਂ ਤੋਂ ਪੈਸੇ ਮੰਗਣ ਲੱਗਾ ਤਾਂ ਗਾਰਡ ਨੇ ਉਸ ਸਮੇਂ ਆਪਣਾ ਦਨਾਲੀ ਕੱਢ ਲਈ । ਇਹ ਦੇਖ ਕੇ ਲੁਟੇਰੇ ਉਥੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਗਾਰਡ ਨੇ ਗੋਲੀ ਚਲਾ ਦਿੱਤੀ, ਜਿਸ ‘ਚ ਇਕ ਲੁਟੇਰੇ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਅਤੇ ਉਸ ਦਾ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਇਹ ਸਾਰੀ ਘਟਨਾ cctv ’ਚ ਕੈਦ ਹੈ ਗਈ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਪੈਟਰੋਲ ਪੰਪ ਲੁੱਟਣ ਆਏ ਲੁਟੇਰਿਆਂ ਚੋਂ ਇੱਕ ਦੀ ਮੋਤ, ਜਾਣੋਂ ਕਿਵੇਂ,ਘਟਨਾ ਸੀਸੀਟੀਵੀ ‘ਚ ਕੈਦ appeared first on Welcome Punjab News.



source https://welcomepunjab.in/petrol-pump-robbing-came-robbers/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top