ਮੋਹਾਲੀ(ਬਿਉਰੋ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐਸਡੀ ਕੈਪਟਨ ਸੰਦੀਪ ਸੰਧੂ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ ਸੋਲਰ ਸਟਰੀਟ ਲਾਈਟ ਘਪਲੇ ਦੇ ਮਾਮਲੇ ‘ਚ ਰਿਕਾਰਡ ਖੰਗਾਲਣ ‘ਚ ਲੱਗੀ ਵਿਜੀਲੈਂਸ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ, ਹਾਲਾਂਕਿ ਇਸ ਦੌਰਾਨ ਸੰਦੀਪ ਸੰਧੂ ਘਰ ਨਹੀਂ ਸੀ।ਇਸ ਦੇ ਨਾਲ ਹੀ ਅੱਜ ਉਸ ਦੀ ਗ੍ਰਿਫਤਾਰੀ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ। ਦੱਸ ਦਈਏ ਕਿ ਉਨ੍ਹਾਂ ‘ਤੇ ਕਰੀਬ 65 ਲੱਖ ਦੀ ਸੋਲਰ ਲਾਈਟਾਂ ‘ਚ ਘਪਲੇ ਦਾ ਦੋਸ਼ ਹੈ। ਇਸ ਸਬੰਧੀ ਅੱਜ ਵਿਜੀਲੈਂਸ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ। ਵਿਜੀਲੈਂਸ ਅਧਿਕਾਰੀ ਸੰਦੀਪ ਸੰਧੂ ਦੀ ਜਾਇਦਾਦ ਦੇ ਰਿਕਾਰਡ ਦੀ ਪੜਤਾਲ ਕਰ ਰਹੇ ਹਨ, ਓਐਸਡੀ ਹੁੰਦਿਆਂ ਉਨ੍ਹਾਂ ਨੇ ਕਿੱਥੇ ਨਿਵੇਸ਼ ਕੀਤਾ ਅਤੇ ਕਿੱਥੇ ਜਾਇਦਾਦ ਬਣਾਈ।
The post ਵੱਡੀ ਖਬਰ : ਕੈਪਟਨ ਸੰਦੀਪ ਸੰਧੂ ਦੇ ਘਰ ਵਿਜੀਲੈਂਸ ਦਾ ਛਾਪਾ appeared first on Welcome Punjab News.
source https://welcomepunjab.in/big-news-captain-sandeep-sandhu/