ਜਲੰਧਰ(ਵਿੱਕੀ ਸੂਰੀ) : ਮਹਾਨਗਰ ‘ਚ ਨਗਰ ਨਿਗਮ ਦੀ ਲਾਪਰਵਾਹੀ ਕਾਰਣ ਬੀਤੀ ਰਾਤ ਨੌਜਵਾਨ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਬੀ.ਐਮ.ਸੀ.ਚੌਕ ਤੋਂ ਗੁਰੂਨਾਨਕ ਮਿਸ਼ਨ ਚੌਂਕ ਵੱਲ ਜਾਂਦੀ ਵਨ-ਵੇ ਰੋਡ ਦੇ ਵਿਚਕਾਰ ਲੱਗੇ ਸਟਰੀਟ ਲਾਈਟ ਦੇ ਖੰਭੇ ‘ਚ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਕਤ ਨੌਜਵਾਨ ਇਸ ਸੜਕ ‘ਤੇ ਇਕ ਨਿੱਜੀ ਹਸਪਤਾਲ ਨੇੜੇ ਢਾਬਾ ਚਲਾਉਂਦਾ ਸੀ।ਚਸ਼ਮਦੀਦਾਂ ਨੇ ਦੱਸਿਆ ਕਿ ਨੌਜਵਾਨ, ਜਿਸ ਦੀ ਪਛਾਣ ਵਿਨੈ ਸ਼ਰਮਾ ਵਜੋਂ ਹੋਈ ਹੈ, ਚਾਹ ਦੇ ਕੇ ਰੇਲਿੰਗ ਪਾਰ ਕਰਕੇ ਢਾਬੇ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਸ ਨੇ ਰੇਲਿੰਗ ਦੇ ਵਿਚਕਾਰ ਲੱਗੇ ਸਟਰੀਟ ਲਾਈਟ ਦੇ ਖੰਭੇ ਨੂੰ ਛੂਹਿਆ ਤਾਂ ਉਸਨੂੰ ਕਰੰਟ ਲੱਗ ਗਿਆ। ਨੌਜਵਾਨ ਨੂੰ ਜਿਵੇਂ ਹੀ ਬਿਜਲੀ ਦਾ ਕਰੰਟ ਲੱਗਾ ਤਾਂ ਉਹ ਰੋਲਾ ਪਾਇਆ। ਨੌਜਵਾਨ ਦੀ ਆਵਾਜ਼ ਸੁਣ ਕੇ ਉਸ ਦਾ ਪਿਤਾ ਵੀ ਮੌਕੇ ‘ਤੇ ਪਹੁੰਚ ਗਿਆ ਅਤੇ ਆਸਪਾਸ ਦੇ ਲੋਕ ਵੀ ਪਹੁੰਚ ਗਏ। ਸਾਰਿਆਂ ਨੇ ਉਸਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕਰਦੇ ਹੋਏ ਨੌਜਵਾਨ ਦੇ ਪਿਤਾ ਨੂੰ ਵੀ ਝੱਟਕਾ ਲੱਗਾ ਪਰ ਉਹ ਬਚ ਗਿਆ। ਮੌਕੇ ‘ਤੇ ਲੋਕਾਂ ਨੇ ਟੀ-ਸ਼ਰਟਾਂ ਪਾ ਕੇ ਨੌਜਵਾਨ ਨੂੰ ਖਿੱਚ ਕੇ ਖੰਭੇ ਤੋਂ ਛੁਡਵਾਇਆ। ਇਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਪਰ ਉਥੋਂ ਜਵਾਬ ਮਿਲਣ ਤੋਂ ਬਾਅਦ ਉਸ ਨੂੰ ਦੂਜੇ ਹਸਪਤਾਲ ਲਿਜਾਇਆ ਗਿਆ। ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਨੌਜਵਾਨ ਦੀ ਮੌਕੇ ‘ਤੇ ਹੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ।
The post ਜਲੰਧਰ ’ਚ ਰੇਲਿੰਗ ਕਰਾਸ ਕਰਦੇ ਸਮੇਂ ਨੋਜਵਾਨ ਦੀ ਕਰੰਟ ਲੱਗਣ ਨਾਲ ਹੋਈ ਦਰਦਨਾਕ ਮੋਤ appeared first on Welcome Punjab News.
source https://welcomepunjab.in/railing-crossing-in-jalandhar/