ਬਠਿੰਡਾ(ਪ੍ਰਦੀਪ ਕੰਗ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਲੈ ਕੇ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਦਰਅਸਲ, ਪੰਜਾਬ ‘ਚ ਨੌਜਵਾਨਾਂ ਦੇ ਨਸ਼ੇ ‘ਚ ਧੁੱਤ ਹੋਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਹਾਲ ਹੀ ‘ਚ ਕਪੂਰਥਲਾ ਦੀ ਇਕ ਨੌਜਵਾਨ ਔਰਤ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਲੜਕੀ ਕਿੱਥੋਂ ਨਸ਼ਾ ਖਰੀਦਦੀ ਹੈ, ਇਸ ਬਾਰੇ ਲੜਕੀ ਨੇ ਵੀਡੀਓ ‘ਚ ਦੱਸਿਆ ਸੀ ਪਰ ਹੁਣ ਤੱਕ ਨਸ਼ਾ ਵੇਚਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।ਇਸ ਦੇ ਨਾਲ ਹੀ ਅੱਜ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ਵਿੱਚ ਸ਼ਰੇਆਮ ਨਸ਼ਾ ਕਰਨ ਦਾ ਪਤਾ ਦੱਸਿਆ ਗਿਆ ਹੈ। ਨਿਸ਼ਾਨ ‘ਤੇ ਸਾਫ਼ ਲਿਖਿਆ ਹੋਇਆ ਹੈ ਕਿ “ਇਥੇ ਚਿੱਟਾ ਮਿਲਦਾ ਹੈ।” ਉਕਤ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਬੋਰਡ ਸਬੰਧੀ ਪਿੰਡ ਭਾਈ ਬਖਤੌਰ ਦੇ ਇੱਕ ਨੌਜਵਾਨ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ।
The post ਵੱਡੀ ਖਬਰ ! ਨਸ਼ਾ ਤਸਕਰਾਂ ਦਾ ਖੁੱਲ੍ਹਾ ਸੱਦਾ, ‘ਚਿੱਟਾ ਇੱਧਰ ਮਿਲਦਾ ਹੈ’…. appeared first on Welcome Punjab News.
source https://welcomepunjab.in/drug-traffickers-of-youths-no/