ਸੁਰੱਖਿਆ ਮੁਲਾਜ਼ਮਾਂ ਤੇ ਕਮਾਂਡੋਆਂ ਨੇ ਦੁਕਾਨਦਾਰਾਂ ਦੀ ਕੀਤੀ ਕੁੱਟਮਾਰ,ਲੋਕਾਂ ‘ਚ ਦਹਿਸ਼ਤ

0

ਅੰਮ੍ਰਿਤਸਰ(ਸੁਖਦੇਵ ਮੋਨੂੰ): ਪੁਲਿਸ ਹਰ ਰੋਜ਼ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਬੀਤੀ ਰਾਤ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਵਿੱਚ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਕਮਾਂਡੋ ਦੁਕਾਨਦਾਰਾਂ ਨਾਲ ਲੜਦੇ ਨਜ਼ਰ ਆਏ। ਦੁਕਾਨਦਾਰਾਂ ਨੇ ਦੱਸਿਆ ਕਿ ਦੀਪਤੀ ਨਾਂ ਦੀ ਔਰਤ ਜੋ ਕਿ ਹੈਰੀਟੇਜ ਸਟਰੀਟ ’ਚ ਰੇਹੜੀ ਲਾ ਰਹੀ ਸੀ। ਲੋਕਾਂ ਦਾ ਕਹਿਣਾ ਹੈ ਕਿ ਸੁਰੱਖਿਆ ਮੁਲਾਜ਼ਮਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ। ਇਸ ਦੋਰਾਨ ਜਦੋਂ ਦੁਕਾਨਦਾਰਾਂ ਨੇ ਵਿਰੋਧ ਕੀਤਾ ਤਾਂ ਸੁਰੱਖਿਆ ਕਰਮੀਆਂ ਨੇ ਆਪਣੇ ਸਾਥੀਆਂ ਅਤੇ ਪੰਜਾਬ ਪੁਲਿਸ ਦੇ ਕਮਾਂਡੋਜ਼ ਨਾਲ ਮਿਲ ਕੇ ਦੁਕਾਨਦਾਰਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪੂਰੀ ਹੈਰੀਟੇਜ ਸਟਰੀਟ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।ਇਸ ਮੌਕੇ ਹੈਰੀਟੇਜ ਸਟਰੀਟ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

The post ਸੁਰੱਖਿਆ ਮੁਲਾਜ਼ਮਾਂ ਤੇ ਕਮਾਂਡੋਆਂ ਨੇ ਦੁਕਾਨਦਾਰਾਂ ਦੀ ਕੀਤੀ ਕੁੱਟਮਾਰ,ਲੋਕਾਂ ‘ਚ ਦਹਿਸ਼ਤ appeared first on Welcome Punjab News.



source https://welcomepunjab.in/security-employees-on-earnings/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top