ਜਲੰਧਰ(ਨਵੀਨ ਪੁਰੀ) : ਮਹਾਨਗਰ ’ਚ ਆਏ- ਦਿਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਸਥਿਤ ਨਿੱਜੀ ਹੋਟਲ ਦੇ ਬਾਹਰ ਬੀਤੇ ਦਿਨ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਬਦਮਾਸ਼ ਚੋਰ ਨੇ ਹੋਟਲ ਦੇ ਬਾਹਰੋਂ ਬਾਈਕ ਚੋਰੀ ਕਰ ਲਈ ਅਤੇ ਕੁਝ ਹੀ ਸਕਿੰਟਾਂ ‘ਚ ਉਥੋਂ ਫਰਾਰ ਹੋ ਗਿਆ।ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਬਾਈਕ ਦੇ ਮਾਲਕ ਚੀਨੂ ਸੋਂਧੀ ਵਾਸੀ ਕੋਟ ਕਿਸ਼ਨ ਚੰਦ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਮਾਡਲ ਟਾਊਨ ਮਾਰਕੀਟ ਆਇਆ ਸੀ। ਉਸ ਨੇ ਆਪਣਾ ਮੋਟਰਸਾਈਕਲ ਹੋਟਲ ਦੇ ਬਾਹਰ ਖੜ੍ਹਾ ਕੀਤਾ ਸੀ। ਪਰ ਜਦੋਂ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਉੱਥੇ ਨਹੀਂ ਸੀ।ਸੀਸੀਟੀਵੀ ਕੈਮਰੇ ਦੀ ਜਾਂਚ ਕਰਨ ‘ਤੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ।ਪੀੜਤ ਨੇ ਇਸ ਘਟਨਾ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਸਦਾ ਮੋਟਰਸਾਈਕਲ ਜਲਦੀ ਤੋਂ ਜਲਦੀ ਲੱਭ ਕੇ ਉਸਨੂੰ ਵਾਪਸ ਕੀਤਾ ਜਾਵੇ।ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਮਾਡਲ ਟਾਊਨ ਵਿੱਖੇ ਕੁਝ ਸਕਿੰਟਾਂ ‘ਚ ਬਾਈਕ ਚੋਰੀ ਕਰਕੇ ਰਫੂ-ਚੱਕਰ ਹੋ ਗਿਆ ਵਿਅਕਤੀ, ਸੀਸੀਟੀਵੀ ‘ਚ ਕੈਦ appeared first on Welcome Punjab News.
source https://welcomepunjab.in/model-town-in-a-few-seconds/