ਸਿੱਖ ਸੰਗਤਾਂ ਨੇ ਕੱਢਿਆ ਰੋਸ ਮਾਰਚ,ਡੀ.ਜੀ.ਪੀ ਦੇ ਨਾਮ ਮੰਗ ਪੱਤਰ ਦੇ ਕੇ ਨਵੀਂ ਸਿੱਟ ਦੀ ਕੀਤੀ ਮੰਗ

0

ਫਗਵਾੜਾ(ਨਰੇਸ਼ ਪਾਸੀ,ਇੰਦਰਜੀਤ ਸ਼ਰਮਾ)- ਫਗਵਾੜਾ ਵਿਖੇ ਅੱਜ ਗੁਟਕਾ ਸਹਿਬ ਦੀ ਹੋਈ ਬੇਅਦਬੀ ਨੂੰ ਇੱਕ ਮਹੀਨਾ ਬੀਤ ਜਾਣ ’ਤੇ ਵੀ ਪੁਲਿਸ ਵੱਲੋਂ ਦੋਸ਼ੀਆਂ ਦੀ ਗਿ੍ਰਫਤਾਰੀ ਨਾਂ ਕਰ ਸਕਣ ਦੇ ਰੋਸ ਵਿੱਚ ਅੱਜ ਸਿੱਖ ਸੰਗਤ ਫਗਵਾੜਾ ਦੇ 21 ਮੈਂਬਰੀ ਵਫਦ ਨੇ ਗੁਰਦੁਆਰਾ ਸਿੰਘ ਸਭਾਸਬਜ਼ੀ ਮੰਡੀ ਤੋਂ ਬੇਅਦਬੀ ਵਾਲੀ ਥਾਂ ਤੱਕ ਸ਼ਾਂਤਮਈ ਰੋਸ ਮਾਰਚ ਕਢਿਆ ਅਤੇ ਉਥੇ ਮੌਕੇ ’ਤੇ ਪਹੁੰਚੇ ਐਸ.ਪੀ ਫਗਵਾੜਾ ਮੁਖਤਿਆਰ ਰਾਏ ਨੂੰ ਡੀ.ਜ਼ੀ.ਪੀ ਪੰਜਾਬ ਦੇ ਨਾਂ ਅੱਕ ਮੰਗ ਪੱਤਰ ਦੇ ਕੇ ਇਸ ਮਸਲੇ ਦੇ ਹੱਲ ਲਈ ਨਵੀਂ ਸਿਟ ਬਨਾਉਣ ਦੀ ਮੰਗ ਕੀਤੀ। ਇਸ ਰੋਸ ਮਾਰਚ ਵਿੱਚ ਸਮੂਹ ਸਿੱਖ ਸੰਗਤ ਨੇ ਡੀ.ਜ਼ੀ.ਪੀ ਪੰਜਾਬ ਦੇ ਨਾਂ ਦਿੱਤੇ ਮੰਗ ਪੱਤਰ ਵਿੱਚ ਸਿਖ ਸੰਗਤਾਂ ਨੇ ਕਿਹਾ ਕੇ ਬੜੇ ਦੁੱਖ ਦੀ ਗੱਲ ਹੈ ਕੇ ਇਕ ਮਹੀਨਾ ਬੀਤਣ ਉਪਰੰਤ ਵੀ ਬੇਅਦਬੀ ਦੇ ਦੋਸ਼ੀ ਨਹੀਂ ਫੜੇ ਗਏ। ਉਨ੍ਹਾਂ ਮੰਗ ਕੀਤੀ ਕੇ ਉਹ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਸ ਵਿੱਚ ਆਪਣੀ ਨਿੱਜ਼ੀ ਦਿਲਚਸਪੀ ਅਤੇ ਦਖਲ ਦੇ ਕੇ ਸੀਨੀਅਰ ਰੈਂਕ ਦੇ ਅਫਸਰਾਂ ਦੇ ਨਾਲ ਡਿਉਟੀ ਇਸ ਕੇਸ ਵਿੱਚ ਲੱਗਾ ਕੇ ਨਵੀਂ ਸਿਟ ਬਣਾਈ ਜਾਵੇ ਤਾਂ ਜੋ ਤੁਰੰਤ ਦੋਸ਼ੀ ਗਿ੍ਰਫਤਾਰ ਹੋ ਸਕਣ।

The post ਸਿੱਖ ਸੰਗਤਾਂ ਨੇ ਕੱਢਿਆ ਰੋਸ ਮਾਰਚ,ਡੀ.ਜੀ.ਪੀ ਦੇ ਨਾਮ ਮੰਗ ਪੱਤਰ ਦੇ ਕੇ ਨਵੀਂ ਸਿੱਟ ਦੀ ਕੀਤੀ ਮੰਗ appeared first on Welcome Punjab News.



source https://welcomepunjab.in/sikh-sangat-ne-kadhia-ros-m/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top