ਖੰਨਾ(ਜਸਵਿੰਦਰ ਸਿੰਘ ) : ਪਿੰਡ ਮੋਹਨਪੁਰ ਦੇ ਬਾਹਰ ਨੈਸ਼ਨਲ ਹਾਈਵੇ ‘ਤੇ ਇਕ ਬਲੈਰੋ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਖੇਤਾਂ ‘ਚ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਬਿਲਾਸਪੁਰ ਦੇ ਰਹਿਣ ਵਾਲੇ ਪਰਿਵਾਰ ਦੇ 12 ਮੈਂਬਰ ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਸਨ। ਇਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਸਨ। ਮੋਹਨਪੁਰ ਨੇੜੇ ਅਚਾਨਕ ਕਾਰ ਖੇਤਾਂ ‘ਚ ਪਲਟ ਗਈ। ਹਾਦਸੇ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਗੱਡੀ ‘ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ‘ਚ 17 ਸਾਲਾ ਲੜਕੀ ਸਿਮਰਨ ਦੀ ਮੌਤ ਹੋ ਗਈ। ਸਿਵਲ ਹਸਪਤਾਲ ‘ਚ ਪਰਿਵਾਰਕ ਮੈਂਬਰਾਂ ਦਾ ਇਲਾਜ ਚੱਲ ਰਿਹਾ ਹੈ।

ਬਲੈਰੋ ਚਾਲਕ ਤੇ ਮ੍ਰਿਤਕ ਲੜਕੀ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਗੱਡੀ ਚਲਾਉਂਦੇ ਸਮੇਂ ਅਚਾਨਕ ਉਸ ਦੀ ਅੱਖ ਲੱਗ ਗਈ। ਕਾਰ ਬੇਕਾਬੂ ਹੋ ਕੇ ਖੇਤਾਂ ‘ਚ ਜਾ ਡਿੱਗੀ। ਇਸ ਵਿਚ ਉਸ ਦੀ ਬੇਟੀ ਸਿਮਰਨ ਦੀ ਮੌਤ ਹੋ ਗਈ।
The post ਸ਼੍ਰੀ ਦਰਬਾਰ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਖੇਤਾਂ ’ਚ ਪਲਟੀ,1 ਦੀ ਦਰਦਨਾਕ ਮੌਤ,ਦੇਖੋ ਤਸਵੀਰ appeared first on Welcome Punjab News.
source https://welcomepunjab.in/sri-darbar-sahib-go-rhe-s/