ਜਲੰਧਰ(ਵਿੱਕੀ ਸੂਰੀ,ਸਤੀਸ਼ ਕੁਮਾਰ) –ਸ਼ਹਿਰ ’ਚ ਉਜਾਲਾ ਨਗਰ ਦੇ ਰਹਿਣ ਵਾਲੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਡਿਸਟ੍ਰਿਕ ਵਾਈਸ ਪ੍ਰੈਜ਼ੀਡੈਂਟ ਵਿਨੇ ਕੁਮਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਵਿਨੇ ਕੁਮਾਰ ਨੇਂ ਦੱਸਿਆ ਕਿ ਉਨ੍ਹਾਂ ਦਾ ਟਾਇਰਾਂ ਦਾ ਕਾਰੋਬਾਰ ਹੈ ਅਤੇ ਉਨ੍ਹਾਂ ਵਲੋਂ ਕਰਤਾਰਪੁਰ ਦੇ ਵਿਅਕਤੀ ਨਾਲ ਕਾਰੋਬਾਰ ’ਚ ਸਾਂਝ ਪਾਈ ਗਈ ਸੀ ਅਤੇ ਉਸ ਨਾਲ ਪੈਸਿਆਂ ਦਾ ਲੈਣ ਦੇਣ ਚਲਦਾ ਸੀ। ਇਸ ਦੌਰਾਨ ਕਰਤਾਰਪੁਰ ਦੇ ਰਹਿਣ ਵਾਲੇ ਵਿਅਕਤੀ ਵਲੋਂ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਲਗਾਤਾਰ ਫੋਨ ਕਰਕੇ ਦਿਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਵਿਨੇ ਕੁਮਾਰ ਵਲੋਂ ਥਾਣਾ ਨੰਬਰ 5 ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਮੌਕੇ ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post BREAKING ਜਲੰਧਰ ’ਚ ਕਾਰੋਬਾਰੀ ਨੂੰ ਮਿਲੀਆਂ ਜਾਨੋ ਮਾਰਨ ਦੀਆਂ ਧਮਕੀਆਂ,ਦੇਖੋ ਵੀਡੀਓ appeared first on Welcome Punjab News.
source https://welcomepunjab.in/jalandhar-in-business-to-mil/