Breaking News:ਬਸਤੀ ਸ਼ੇਖ ’ਚ ਚੋਰ ਨੂੰ ਚੋਰੀ ਕਰਨੀ ਪਈ ਭਾਰੀ, ਲੋਕਾਂ ਨੇ ਬੰਨਿਆ ਖੰਭੇ ਨਾਲ

0

ਜਲੰਧਰ (ਵਿੱਕੀ ਸੂਰੀ )-ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁਕੇ ਹਨ ਕਿ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸ ਤਰ੍ਹਾਂ ਅੱਜ ਬਸਤੀ ਸ਼ੇਖ ਦੇ ਦਸਮੇਸ਼ ਨਗਰ ਰੋਡ ਉੱਤੇ ਇੱਕ ਮੋਟਰਸਾਈਕਲ ਤੇ ਸਵਾਰ 3 ਵਿਅਕਤੀ ਗੁਰਵਿੰਦਰ (ਲੱਕੀ) ਨਾ ਦੇ ਵਿਅਕਤੀ ਤੋਂ ਮੋਬਾਈਲ ਖੋਣ ’ਚ ਕਾਮਯਾਬ ਹੋ ਗਏ ਪਰ ਜਦੋ ਗੁਰਵਿੰਦਰ ਨੇਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਲੋਕਾਂ ਵਲੋਂ ਚੋਰਾਂ ਦਾ ਪਿੱਛਾ ਕਰਕੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਇਸਦੇ ਨਾਲ ਹੀ 2 ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ।

ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਵਲੋਂ ਚੋਰ ਨੂੰ ਕਾਬੂ ਕਰਕੇ ਖੰਭੇ ਨਾਲ ਬੰਨ੍ਹ ਦਿੱਤਾ ਅਤੇ ਡਵੀਜ਼ਨ ਨੰਬਰ 5 ਨੂੰ ਦੀ ਪੁਲਸ ਨੂੰ ਸੁਚੀਤ ਕੀਤਾ ਮੌਕੇ ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

The post Breaking News:ਬਸਤੀ ਸ਼ੇਖ ’ਚ ਚੋਰ ਨੂੰ ਚੋਰੀ ਕਰਨੀ ਪਈ ਭਾਰੀ, ਲੋਕਾਂ ਨੇ ਬੰਨਿਆ ਖੰਭੇ ਨਾਲ appeared first on Welcome Punjab News.



source https://welcomepunjab.in/breaking-news-basti-sheikh-in-thief-to-theft/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top