Breaking News, MLA ਦੇ ਲਾਪਤਾ ਹੋਣ ਦੇ ਲਗੇ ਪੋਸਟਰ,ਜਾਣੋ ਕੀ ਹੈ ਮਾਮਲਾ

0

ਭਦੌੜ(ਬਿਉਰੋ): ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਲਾਪਤਾ ਹੋਣ ਦੇ ਪੋਸਟਰ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਭਦੌੜ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਲਾਪਤਾ ਹੋਣ ਦੇ ਪੋਸਟਰ ਲਗੇ ਹਨ। ਪੋਸਟਰ ਵਿੱਚ ਲਿਖਿਆ ਹੈ ਕਿ ਆਮ ਲੋਕਾਂ ਦੇ ਐਮ.ਐਲ.ਏ. ਲਾਭ ਸਿੰਘ ਉਗੋਕੇ ਆਮ ਲੋਕਾਂ ਲਈ ਲਾਪਤਾ ਹੈ ਨਾਲ ਹੀ ਇਹ ਵੀ ਲਿਖਿਆ ਹੈ ਕਿ ਵਿਧਾਇਕ ਨੂੰ ਲੱਭਣ ਵਾਲੇ ਨੂੰ ਯੋਗ ਇਨਾਮ ਵੀ ਦਿੱਤਾ ਜਾਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਪੋਸਟਰ ਇੱਕ ਵਿਅਕਤੀ ਵੱਲੋਂ ਛਪਵਾਇਆ ਗਿਆ ਹੈ। ਪੋਸਟਰ ਵਿੱਚ ਲਿਖਿਆ ਹੈ ਕਿ ਲਾਭ ਸਿੰਘ ਉਗੋਕੇ ਆਮ ਆਦਮੀ ਦੇ ਕੰਮ ਕਰਨ ਤੋਂ ਗਾਇਬ ਹਨ। ਉਨ੍ਹਾਂ ਨੂੰ ਲੱਭਣ ਵਾਲੇ ਨੂੰ ਖੁਸ਼ੀ ’ਚ 101 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਨਾਲ ਹੀ ਲਿਖਿਆ ਕਿ ਉਹ ਗਰੀਬ ਦੀ ਗੱਲ ਕਿਉਂ ਨਹੀਂ ਸੁਣਦਾ।ਇਹ ਲਾਪਤਾ ਹੋਣ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੋਸਟਰ ਦੇ ਹੇਠਾਂ ਇੱਕ ਨੋਟ ਵੀ ਲਿਖਿਆ ਹੋਇਆ ਹੈ। ਇਸ ਨੋਟ ‘ਚ ਲਿਖਿਆ ਹੈ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਵਲੋ ਮੈਨੂੰ ਮੌਕੇ ‘ਤੇ ਹੀ ਇਨਸਾਫ਼ ਦਵਾਇਆ ਜਾਵੇ। ਉਨ੍ਹਾਂ ਨੇ ਪੋਸਟਰ ਦੇ ਹੇਠਾਂ ਆਪਣੀ ਪੂਰੀ ਜਾਣਕਾਰੀ ਵੀ ਦਿੱਤੀ ਹੈ।

 

The post Breaking News, MLA ਦੇ ਲਾਪਤਾ ਹੋਣ ਦੇ ਲਗੇ ਪੋਸਟਰ,ਜਾਣੋ ਕੀ ਹੈ ਮਾਮਲਾ appeared first on Welcome Punjab News.



source https://welcomepunjab.in/big-news-the-disappearance-of-this-mla-of-punjab/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top