ਅੰਮ੍ਰਿਤਸਰ: ਪੰਜਾਬ ਵਿੱਚ ਪਹਿਲਾਂ ਸਿਰਫ਼ ਲੜਕਿਆਂ ਨੂੰ ਹੀ ਨਸ਼ਾ ਕਰਦੇ ਦੇਖਿਆ ਜਾਂਦਾ ਸੀ ਪਰ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਲੜਕੀ ਨਸ਼ੇ ‘ਚ ਧੂੱਤ ਨਜ਼ਰ ਆ ਰਹੀ ਹੈ। ਮਾਮਲਾ ਅੰਮ੍ਰਿਤਸਰ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਇਕ ਨਵ-ਵਿਆਹੀ ਔਰਤ ਨਸ਼ੇ ‘ਚ ਧੂੱਤ ਨਜ਼ਰ ਆ ਰਹੀ ਹੈ ਕਿ ਉਹ ਆਪਣੇ ਪੈਰਾਂ ‘ਤੇ ਖੜ੍ਹੀ ਵੀ ਨਹੀਂ ਹੋ ਸਕੀ।ਇਸ ਤਰ੍ਹਾਂ ਹੁਣ ਪੰਜਾਬ ਵਿੱਚ ਡਰੱਗ ਮਾਫੀਆ ਦੀ ਪਹੁੰਚ ਕੁੜੀਆਂ ਤੱਕ ਪਹੁੰਚ ਗਈ ਹੈ ਅਤੇ ਉਨ੍ਹਾਂ ਨੂੰ ਇਸ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ। ਉਕਤ ਔਰਤ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜੋ ਕਿ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਦੀ ਦੱਸੀ ਜਾ ਰਹੀ ਹੈ। ਜਿਸ ਨੂੰ ਕਦੇ ਵਿਧਵਾਵਾਂ ਦੀ ਧਰਤੀ ਕਿਹਾ ਜਾਂਦਾ ਸੀ। ਅੱਜ ਵੀ ਹਰ ਘਰ ਵਿੱਚ ਕੋਈ ਨਾ ਕੋਈ ਨਸ਼ੇ ਦਾ ਆਦੀ ਹੈ।ਪਰਿਵਾਰਾਂ ਨੇ ਆਪਣੇ ਜਵਾਨ ਪੁੱਤਰਾਂ ਨੂੰ ਨਸ਼ਿਆਂ ਕਰਕੇ ਮਰਦੇ ਦੇਖਿਆ ਹੈ, ਪਰ ਹੁਣ ਔਰਤਾਂ ਵੀ ਇਸ ਨਸ਼ੇ ਦੀ ਲਪੇਟ ਵਿੱਚ ਆ ਰਹੀਆਂ ਹਨ।
The post ਪੰਜਾਬ ‘ਚ ਔਰਤਾਂ ਹੋ ਰਹੀਆਂ ਹਨ ਡਰੱਗ ਮਾਫੀਆ ਦਾ ਸ਼ਿਕਾਰ,ਨਸ਼ੇ ’ਚ ਕੁੜੀ ਲਈ ਪੈਰ ਪੁੱਟਣਾ ਵੀ ਹੋਇਆ ਮੁਸ਼ਕਲ appeared first on Welcome Punjab News.
source https://welcomepunjab.in/women-are-becoming-in-punjab/