ਅੰਮ੍ਰਿਤਸਰ(ਬਿਉਰੋ)– ਸ਼ਹਿਰ ਮਕਬੂਲਪੁਰਾ ਇਲਾਕੇ ‘ਚ ਦੋ ਲੜਕੀਆਂ ਦੇ ਨਸ਼ੇ ‘ਚ ਧੁੱਤ ਹੋਣ ਦੇ ਮਾਮਲੇ ਤੋਂ ਬਾਅਦ ਹੁਣ ਤਰਨਤਾਰਨ ‘ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਭਿੱਖੀਵਿੰਡ ਸਥਿਤ ਐਲੀਮੈਂਟਰੀ ਸਕੂਲ ਨੇੜੇ ਦੋ ਨੌਜਵਾਨਾਂ ਨੇ ਇਕ ਮੁਟਿਆਰ ਨੂੰ ਅਰਧ-ਬੇਹੋਸ਼ੀ ਦੀ ਹਾਲਤ ਵਿੱਚ ਛੱਡ ਦਿੱਤਾ। ਸਥਾਨਕ ਲੋਕਾਂ ਨੇ ਕੁੜੀ ਨੂੰ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ‘ਚ ਦਾਖਲ ਕਰਵਾਇਆ ਹੈ। ਕਸਬੇ ਦੇ ਵਸਨੀਕ ਨੇ ਦੱਸਿਆ ਕਿ ਵਾਰਡ-ਨਵੀਂ (ਖੇਮਕਰਨ ਰੋਡ, ਭਿੱਖੀਵਿੰਡ) ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਨੇੜੇ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ। ਇਨ੍ਹਾਂ ਨੌਜਵਾਨਾਂ ਨੇ ਆਪਣੇ ਪਿੱਛੇ ਬੈਠੀ ਲੜਕੀ ਨੂੰ ਸਕੂਲ ਦੀ ਕੰਧ ’ਤੇ ਬਿਠਾ ਦਿੱਤਾ। ਉਹ ਨਸ਼ੇ ਵਿਚ ਸੀ ਤੇ ਉਸ ਨੂੰ ਹੋਸ਼ ਨਹੀਂ ਸੀ। ਅਚਾਨਕ ਕੁੜੀ ਗੋਡਿਆਂ ਭਾਰ ਡਿੱਗ ਪਈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਲੜਕੀ ਤੋਂ ਉਸ ਦੇ ਘਰ ਦਾ ਪਤਾ ਤੇ ਨਾਂ ਪੁੱਛਿਆ ਗਿਆ ਪਰ ਉਹ ਹੋਸ਼ ਵਿਚ ਨਹੀਂ ਸੀ। ਲੜਕੀ ਦੀ ਬਾਂਹ ‘ਤੇ ਟੀਕੇ ਦੇ ਨਿਸ਼ਾਨ ਦੇਖ ਕੇ ਉਸ ਨੂੰ 108 ਐਂਬੂਲੈਂਸ ਰਾਹੀਂ ਸੀਐਚਸੀਵਿਖੇ ਦਾਖਲ ਕਰਵਾਇਆ ਗਿਆ। ਫਾਰਮੇਸੀ ਅਧਿਕਾਰੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਅਜੇ ਇਲਾਜ ਅਧੀਨ ਹੈ।
The post ਪੰਜਾਬ ਨੂੰ ਨਸ਼ਿਆਂ ਨੇ ਕੀਤਾ ਤਬਾਹ, ਹੁਣ ਇਸ ਜਗ੍ਹਾ ਮਿਲੀ ਨਸ਼ੇ ‘ਚ ਧੂੱਤ ਕੁੜੀ appeared first on Welcome Punjab News.
source https://welcomepunjab.in/drugs-have-done-punjab/