ਫਗਵਾੜਾ ਸ਼ਹਿਰ ਤੋਂ ਹਦੀਆਬਾਦ ਨਕੋਦਰ ਨੂੰ ਜਾਂਦੀ ਸੜਕ ਨੂੰ ਲੈਕੇ ਮੀਟਿੰਗ ਕੀਤੀ ਗਈ

0

ਫਗਵਾੜਾ(ਨਰੇਸ਼ ਪਾਸੀ,ਇੰਦਰਜੀਤ ਸ਼ਰਮਾਂ)- ਸਾਲਾਂ ਤੋਂ ਟੁੱਟੀ ਹੋਈ ਫਗਵਾੜਾ ਤੋਂ ਫਤਿਆਬਾਦ ਅਤੇ ਨਕੋਦਰ ਨੂੰ ਜਾਂਦੀ ਸੜਕ ਜੋ ਕੁਝ ਕਿਲੋਮੀਟਰ ਅੱਜ ਤਕ ਨਹੀਂ ਬਣੀ ਹੈ। ਜਿਸ ਨਾਲ ਲੋਕਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਜਿਸ ਦੇ ਰੋਸ ਵਜੋਂ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਸਰਬ-ਸਾਂਝੇ ਮੰਚ ਵੱਲੋ ਇੱਕ ਮੀਟਿੰਗ ਮੁਹੱਲਾ ਸਤਨਾਮਪੁਰਾ ਵਿਖੇ ਕੀਤੀ ਗਈ। ਜਿਸ ਵਿੱਚ ਸਾਡੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ,ਸਾਬਕਾ ਮਿਉਂਸੀਪਲ ਕੌਂਸਲਰ ਸੰਜੀਵ ਬੱਗਾ,ਬੰਟੀ ਵਾਲੀਆ,ਪ੍ਰਮੋਦ ਜੋਸ਼ੀ,ਰਾਜ ਕੁਮਾਰ ਗੁਪਤਾ, ਪਰਮਜੀਤ ਸਿੰਘ ਖੁਰਾਨਾ,ਸਰਬਜੀਤ ਕੌਰ,ਪਰਮਜੀਤ ਕੌਰ ਕੰਬੋਜ, ਪੁਸ਼ਵਿੰਦਰ ਕੌਰ,ਸਮਾਜ ਸੇਵਕ ਬੌਬੀ ਵਰਮਾ,ਰਾਜੇਸ਼ ਕਾਲੀਆ,ਸੁਖਵਿੰਦਰ ਸਿੰਘ ਕੰਬੋਜ,ਹਰਪ੍ਰੀਤ ਸਿੰਘ ਸੋਨੂੰ,ਪ੍ਰਿਤਪਾਲ ਸਿੰਘ ਮੰਗਾ, ਦਵਿੰਦਰ ਸਿੰਘ, ਨਿਤਿਨ ਚੱਢਾ,ਸੋਨੂੰ ਪਾਹਵਾ,ਵਰਿੰਦਰ ਸਿੰਘ, ਨਰਿੰਦਰ ਸਿੰਘ ਜਸਵਿੰਦਰ ਸਿੰਘ ਭਗਤਪੁਰਾ,ਸੁਨੀਲ ਪਰਾਸ਼ਰ,ਗੁਰਦਿਆਲ ਸਿੰਘ ਨੰਦਰਾ,ਵਰਿੰਦਰ ਸਿੰਘ ਢੀਗਰਾ,ਦੁੱਗਲ ਬਰਦਰ,ਰਸ਼ਮੀ ਕਾਲੜਾ,ਪਿੰਕੀ ਭੈਣਜੀ ਅਤੇ ਦੁਕਾਨਦਾਰ ਵੀ ਸ਼ਾਮਲ ਸਨ। ਇਸ ਮੀਟਿੰਗ ਵਿੱਚ ਇਸ ਸੜਕ ਨੂੰ ਬਣਾਉਣ ਵਾਲੇ ਸਬੰਧਤ ਸਮੁੱਚੇ ਪ੍ਰਸ਼ਾਸਨ ਦੇ ਖਿਲਾਫ ਅੱਜ ਤੱਕ ਸੜਕ ਦਾ ਕੰਮ ਨਾਂ ਹੁੰਦਾ ਦੇਖਦੇ ਅਤੇ ਦੁਸਹਿਰੇ ਦੇ ਤਿਉਹਾਰ ਨੂੰ ਅਤੇ ਲੋਕਾਂ ਦੀ ਸੁਰਖਿਆ ਨੂੰ ਮੁਖ ਰਖਦਿਆਂ ਮਿਤੀ 26-9-2022 ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਤੋਂ ਰਾਮਗੜ੍ਹੀਆ ਸਕੂਲ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ।

The post ਫਗਵਾੜਾ ਸ਼ਹਿਰ ਤੋਂ ਹਦੀਆਬਾਦ ਨਕੋਦਰ ਨੂੰ ਜਾਂਦੀ ਸੜਕ ਨੂੰ ਲੈਕੇ ਮੀਟਿੰਗ ਕੀਤੀ ਗਈ appeared first on Welcome Punjab News.



source https://welcomepunjab.in/phagwara-city-to-hadiabad/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top