ਬੁਰੀ ਖਬਰ,ਸਕੂਲ ਤੋਂ ਪਰਤ ਰਹੇ ਬੱਚੇ ਨਾਲ ਵਾਪਰਿਆ ਹਾਦਸਾ, ਦਰਦਨਾਕ ਮੋਤ

0

ਅਜਨਾਲਾ (ਬਿਉਰੋ) : ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਪੈਂਦੇ ਪਿੰਡ ਮੋਹਨ ਭੰਡਾਰੀਆ ਵਿਖੇ ਛੱਪੜ ‘ਚ ਡੁੱਬਣ ਕਾਰਨ ਇਕ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਪਿਤਾ ਰਾਜਪਾਲ ਸਿੰਘ ਰਾਜੂ ਨੇ ਦੱਸਿਆ ਕਿ ਉਸ ਦਾ ਲੜਕਾ ਰਘੁਬੀਰ ਸਿੰਘ (9) ਸਰਕਾਰੀ ਐਲੀਮੈਂਟਰੀ ਸਕੂਲ ਤੋਂ ਪੜ੍ਹ ਕੇ ਘਰ ਪਰਤ ਰਿਹਾ ਸੀ।ਪਿੰਡ ਦੇ ਨੇੜੇ ਪਹੁੰਚਦੇ ਹੀ ਉਹ ਥਾਪਰ ਮਾਡਲ ਤਹਿਤ ਬਣਾਏ ਜਾ ਰਹੇ ਛੱਪੜ ਵਿੱਚ ਡੁੱਬ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਰਘੁਬੀਰ ਨੂੰ ਉਥੇ ਖੇਡਦੇ ਹੋਰ ਬੱਚਿਆਂ ਨੇ ਡੁੱਬਦੇ ਦੇਖਿਆ ਅਤੇ ਉਨ੍ਹਾਂ ਦੇ ਰੌਲਾ ਪਾਉਣ ‘ਤੇ ਲੋਕਾਂ ਨੇ ਉਸ ਨੂੰ ਪਾਣੀ ‘ਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮੌਤ ਦੀ ਖਬਰ ਸੁਣਦੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ।

The post ਬੁਰੀ ਖਬਰ,ਸਕੂਲ ਤੋਂ ਪਰਤ ਰਹੇ ਬੱਚੇ ਨਾਲ ਵਾਪਰਿਆ ਹਾਦਸਾ, ਦਰਦਨਾਕ ਮੋਤ appeared first on Welcome Punjab News.



source https://welcomepunjab.in/bad-news-back-from-school-b/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top