ਭਿਆਨਕ ਸੜਕ ਹਾਦਸਾ, ਦੋ ਟਰੱਕਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ,ਉੱਡੇ ਪਰਖੱਚੇ

0

ਕੁੱਲੂ(ਬਿਉਰੋ): ਕੁੱਲੂ-ਮਨਾਲੀ ਹਾਈਵੇਅ ‘ਤੇ ਪੈਂਦੇ ਰਾਮਸ਼ੀਲਾ ਨੇੜੇ ਦੋ ਟਰੱਕਾਂ ਵਿਚਾਲੇ ਜ਼ਬਰਦਸਤ ਟੱਕਰ ਹੋਂਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਟਰੱਕ ਦੇ ਪਰਖੱਚੇ ਉੱਡ ਗਏ ਅਤੇ ਟਰੱਕ ਵਿੱਚ ਲੱਦਿਆ ਲੱਖਾਂ ਰੁਪਏ ਦਾ ਸੇਬ ਵੀ ਬਰਬਾਦ ਹੋ ਗਿਆ। ਵੀਰਵਾਰ ਰਾਤ ਕਰੀਬ 12 ਵਜੇ ਵਾਪਰੇ ਇਸ ਹਾਦਸੇ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਤਿੰਨਾਂ ਦਾ ਕੁੱਲੂ ਦੇ ਖੇਤਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਸ ਨੂੰ ਦਿੱਤੇ ਬਿਆਨ ‘ਚ ਨੀਰਜ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 11:20 ਵਜੇ ਟੱਰਕ ‘ਚ ਸੇਬ ਦੇ ਕਰੇਟ ਲੈ ਕੇ ਬਂਦਰੋਲ ਸਬਜ਼ੀ ਮੰਡੀ ਤੋਂ ਯੂਪੀ ਦੇ ਮੈਨਪੁਰੀ ਲਈ ਰਵਾਨਾ ਹੋਇਆ ਸੀ। ਜਦੋਂ ਗੱਡੀ ਬਾਸ਼ਿੰਗ ਤੋਂ ਅੱਗੇ ਰਾਮਸ਼ੀਲਾ ਨੇੜੇ ਪਹੁੰਚੀ ਤਾਂ ਅੱਗੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਦੋਵੇਂ ਟਰੱਕ ਵਿਚਕਾਰ ਸੜਕ ’ਤੇ ਪਲਟ ਗਏ। ਜ਼ਖਮੀਆਂ ਦੀ ਪਛਾਣ ਸੇਬਾਂ ਨਾਲ ਭਰੇ ਟਰੱਕ ਦੇ ਡਰਾਈਵਰ ਵਿਜੇ ਸਿੰਘ, ਨੀਰਜ ਕੁਮਾਰ ਅਤੇ ਦੂਜੇ ਟਰੱਕ ਦੇ ਡਰਾਈਵਰ ਚਮਨ ਲਾਲ ਵਜੋਂ ਹੋਈ ਹੈ। ਘਟਨਾ ਇੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਭਿਆਨਕ ਸੜਕ ਹਾਦਸਾ, ਦੋ ਟਰੱਕਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ,ਉੱਡੇ ਪਰਖੱਚੇ appeared first on Welcome Punjab News.



source https://welcomepunjab.in/terrible-road-accident-two-trucks/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top