ਚੰਡੀਗੜ੍ਹ(ਬਿਉਰੋ): ਮੋਹਾਲੀ ਦੇ ਫੇਜ਼-8 ਵਿੱਚ ਦੁਸਹਿਰਾ ਗਰਾਊਂਡ ਵਿੱਚ ਬੀਤੇ ਦਿਨ ਅਚਾਨਕ ਝੂਲਾ ਡਿਗਣ ਕਾਰਨ ਹਾਦਸਾ ਵਾਪਰ ਗਿਆ ਹੈ।ਇਸ ਹਾਦਸੇ ਵਿੱਚ 10 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਝੂਲੇ ‘ਚ ਕਰੀਬ 15 ਤੋਂ 20 ਲੋਕ ਸਵਾਰ ਸਨ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ।
ਪੁਲੀਸ ਨੇ ਦੱਸਿਆ ਕਿ ਮੁਹਾਲੀ ਦੇ ਫੇਜ਼-8 ਵਿੱਚ ਅਚਾਨਕ ਝੂਲਾ ਡਿਗਣ ਕਾਰਨ ਵਾਪਰੇ ਹਾਦਸੇ ਵਿੱਚ ਇੱਕ ਔਰਤ ਅਤੇ ਉਸ ਦਾ ਬੱਚਾ ਗੰਭੀਰ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਹੋਰ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਝੂਲੇ ਦੇ ਟੁੱਟਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਭਿਆਨਕ ਹਾਦਸਾ, ਚੱਲ ਰਹੇ ਮੇਲੇ ਦੌਰਾਨ ਡਿੱਗਿਆ ਝੂਲਾ ,ਕਈ ਲੋਕ ਜ਼ਖਮੀ appeared first on Welcome Punjab News.
source https://welcomepunjab.in/terrible-accident-going-on-the-fair/